The Summer News
×
Tuesday, 21 May 2024

ਪਿੰਡ ਧਾਰੜ ਦੇ ਸਰਕਾਰੀ ਸਕੂਲ ਵਿੱਚ 2 ਸਾਲਾਂ ਵਿੱਚ 15 ਵਾਰ ਹੋਈ ਚੋਰੀ

ਜੰਡਿਆਲਾ ਗੁਰੂ, 11 ਫਰਵਰੀ। ਹਲਕਾ ਜੰਡਿਆਲਾ ਗੁਰੂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ  ਹੀ ਨਹੀਂ ਲੈ ਰਹੀਆਂ । ਬੀਤੀ ਰਾਤ ਪਿੰਡ ਧਾਰੜ ਦੇ ਸਰਕਾਰੀ ਸਕੂਲ ਵਿੱਚ ਚੋਰਾਂ ਵੱਲੋ ਲੋਹੇ ਦੇ ਦਰਵਾਜੇ ਅੰਡਰ ਲੌਕ ਤੋੜ ਕੇ ਅੰਦਰੋਂ ਦੋ ਕੰਪਿਊਟਰ,ਐਲ ਸੀ ਡੀ, ਸਪੀਕਰ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ।ਸਕੂਲ ਦੇ ਹੈਡ ਟੀਚਰ ਅਤੇ ਪਿੰਡ ਦੇ ਮੋਹਤਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਇੱਥੇ ਮਿਡਲ ਸਕੂਲ ਇਕੱਠੇ ਹਨ ਤੇ ਜਿਨ੍ਹਾਂ ਵਿੱਚੋਂ ਪਿੱਛਲੇ ਦੋ ਸਾਲਾਂ ਵਿੱਚ ਲੱਗਭਗ 15 ਵਾਰ ਚੋਰੀ ਹੋ ਚੁੱਕੀ ਹੈ ਜਿਸ ਵਿੱਚ ਸਕੂਲ ਦੀ ਪਾਣੀ ਵਾਲੀ ਮੋਟਰ,ਪਾਣੀ ਵਾਲੀ ਟੈਂਕੀ,ਟੂਟੀਆਂ,ਸਲੈਂਡਰ, ਮਿੱਡ- ਡੇ ਮੀਲ ਦਾ ਰਾਸ਼ਨ ਆਦਿ ਚੋਰੀ ਕਰਕੇ ਲੈ ਜਾਂਦੇ ਹਨ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲ ਦੀ ਰਾਖੀ ਵਾਸਤੇ ਇੱਕ ਚੌਂਕੀਦਾਰ ਦਿੱਤਾ ਜਾਵੇ।ਇਸ ਸਬੰਧੀ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Story You May Like