The Summer News
×
Friday, 10 May 2024

Valentine's Day 'ਤੇ ਇਹ ਚੀਜ਼ਾਂ ਗਿਫਟ ਕਰਨ ਨਾਲ ਰਿਸ਼ਤਿਆਂ 'ਚ ਵਧਦੀਆਂ ਹਨ ਦੂਰੀਆਂ, ਮੰਨਿਆ ਜਾਂਦਾ ਹੈ ਅਸ਼ੁਭ ਜਾਣੋ ਕਿਉਂ..??

ਚੰਡੀਗੜ੍ਹ : ਦੱਸ ਦੇਈਏ ਕਿ ਫਰਬਰੀ ਨੂੰ ਦੁਨੀਆ ਭਰ 'ਚ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ। ਦੱਸ ਦੇਈਏ ਕਿ ਇਸ ਮਹੀਨੇ ਵਿਚ 7 ਫਰਵਰੀ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਜਾਂਦੇ ਹਨ।ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਇਹ ਵੈਲੇਨਟਾਈਨ ਵੀਕ ਦੋ ਪ੍ਰੇਮੀਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਦੇ ਦਿਨ ਹੁੰਦੇ ਹਨ । ਵੈਲੇਨਟਾਈਨ ਡੇਅ 'ਤੇ ਪਾਰਟਨਰ(partner) ਆਪਣੇ ਪਿਆਰ ਦਾ ਇਜ਼ਹਾਰ ਕਰਨ ਅਤੇ ਉਨ੍ਹਾਂ ਨੂੰ ਖਾਸ ਮਹਿਸੂਸ ਕਰਨ ਲਈ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹਨ। ਪ੍ਰੰਤੂ ਵਾਸਤੂ 'ਚ ਗਿਫਟ ਦੇਣ ਦੇ ਸੰਬੰਧ ਵਿਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ।


ਆਓ ਜਾਣਦੇ ਹਾਂ ਉਹਨਾਂ ਗੱਲਾਂ ਬਾਰੇ :


Valentine's Day ਸ਼ੁਰੂ ਹੁੰਦੇ ਸਾਰ ਹੀ ਲੋਕਾਂ 'ਚ ਉਤਸ਼ਾਹ ਪੈਦਾ ਹੋ ਜਾਂਦਾ ਹੈ। ਜੇਕਰ ਤੁਸੀ ਵੀ 14 ਫਰਵਰੀ ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਕੋਈ ਤੋਹਫਾ ਦੇਣ ਬਾਰੇ ਸੋਚ ਰਹੇ ਹੋ ਅਤੇ ਕੁ ਵੱਖਰਾ ਕਰਨ ਦੀ ਤਲਾਸ਼ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਵਾਸਤੂ 'ਚ ਵੈਲੇਨਟਾਈਨ ਡੇਅ 'ਤੇ ਕੁਝ ਚੀਜ਼ਾਂ ਗਿਫਟ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਾਸਤੂ ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟਨਰ ਨੂੰ ਇਹ ਤੋਹਫਾ ਦੇਣ ਨਾਲ ਰਿਸ਼ਤੇ 'ਚ ਦੂਰੀ ਵਧਦੀ ਹੈ। ਉਨ੍ਹਾਂ ਨੂੰ ਦੇਣਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ। ਆਓ ਜਾਣਦੇ ਹਾਂ ਵੈਲੇਨਟਾਈਨ ਡੇਅ 'ਤੇ ਤੋਹਫ਼ੇ ਵਜੋਂ ਕਿਹੜੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ।


ਵੈਲੇਨਟਾਈਨ ਡੇ 'ਤੇ ਗਲਤੀ ਨਾਲ ਵੀ ਆਪਣੇ ਪਾਰਟਨਰ ਨੂੰ ਨਾ ਦਿਓ ਇਹ ਚੀਜ਼ਾਂ, ਜਾਣੋ ਵਜ੍ਹਾ


- ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀ ਵੀ Valentine's Day 'ਤੇ ਆਪਣੇ ਪਾਰਟਨਰ ਨੂੰ ਜੁੱਤੀ-ਸੈਂਡਲ ਆਦਿ ਗਿਫਟ ਕਰਨ ਬਾਰੇ ਸੋਚ ਰਹੇ ਹੋ, ਤਾਂ ਇਸ ਵਿਚਾਰ ਨੂੰ ਗਲਤੀ ਨਾਲ ਵੀ ਆਪਣੇ ਦਿਮਾਗ 'ਚ ਨਾ ਆਉਣ ਦਿਓ। ਕਿਉਂਕਿ ਇਸ ਨਾਲ ਵਿਅਕਤੀ ਦੇ ਜੀਵਨ ਵਿੱਚ ਨਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ ਅਤੇ ਰਿਸ਼ਤਿਆਂ ਵਿੱਚ ਦੂਰੀ ਸ਼ੁਰੂ ਹੋ ਜਾਂਦੀ ਹੈ। ਇਹ ਤੋਹਫ਼ੇ ਵਿਅਕਤੀ ਦੇ ਰਿਸ਼ਤੇ ਵਿੱਚ ਦੂਰੀ ਪੈਦਾ ਕਰਦੇ ਹਨ।


- ਧਿਆਨ ਰੱਖੋ ਕਿ ਕਿਸੇ ਨੂੰ ਗਿਫਟ ਦਿੰਦੇ ਸਮੇਂ ਵੀ ਕਾਲੇ ਰੰਗ ਦੇ ਗਿਫਟ ਪੇਪਰ ਦੀ ਵਰਤੋਂ ਅਤੇ ਆਪਣੇ ਪਾਰਟਨਰ ਨੂੰ ਕਾਲੀਆਂ ਚੀਜ਼ਾਂ ਗਿਫਟ ਨਾ ਕਰੋ। ਕਿਹਾ ਜਾਂਦਾ ਹੈ ਕਿ ਇਹ ਵਿਅਕਤੀ ਦੇ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਕਿਹਾ ਜਾਂਦਾ ਹੈ ਕਿ ਕਾਲੇ ਰੰਗ ਨੂੰ ਅਸ਼ੁਭ ਮੰਨਿਆ ਜਾਂਦਾ ਹੈ।


- ਜਾਣਕਾਰੀ ਮੁਤਾਬਕ ਵੈਲੇਨਟਾਈਨ ਡੇਅ 'ਤੇ ਕਈ ਵਾਰ ਜੋੜੇ ਇਕ-ਦੂਜੇ ਨੂੰ ਰੁਮਾਲ ਗਿਫਟ ਕਰਦੇ ਹਨ। ਅਜਿਹਾ ਕਰਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਰੁਮਾਲ ਅਸ਼ੁੱਭਤਾ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਗਲਤੀ ਨਾਲ ਵੀ ਇਸ ਦਿਨ ਕਿਸੇ ਨੂੰ ਰੁਮਾਲ ਗਿਫਟ ਨਾ ਕਰੋ।


(ਮਨਪ੍ਰੀਤ ਰਾਓ)

Story You May Like