The Summer News
×
Monday, 20 May 2024

ਪਿੰਡ ਬਾਊਪੁਰ 'ਚ ਮੋਟਰ 'ਤੇ ਸ਼ਰਾਬ ਸਮਝ ਕੇ ਪੀਤੀ ਕੀਟਨਾਸ਼ਕ ਦਵਾਈ , 2 ਲੋਕਾਂ ਦੀ ਹੋਈ ਮੌ+ਤ, 1 ਦੀ ਹਾਲਤ ਗੰਭੀਰ

ਸੁਲਤਾਨਪੁਰ ਲੋਧੀ  :  ਜਿਲ੍ਹਾ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਅਧੀਨ ਪੈਂਦੇ ਪਿੰਡ ਬਾਊਪੁਰ ਦੀ ਇੱਕ ਮੋਟਰ ਵਿਖੇ ਦੋ ਖੇਤ ਮਜ਼ਦੂਰਾਂ ਦੀ ਭੇਦ-ਭਰੇ ਹਲਾਤਾ ਚ ਮੌਤ ਅਤੇ ਇੱਕ ਦੀ ਹਾਲਤ ਗੰਭੀਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲਿਆਂ ਵਿਚੋਂ ਇੱਕ ਨਿਸ਼ਾਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਲੱਖਵਰ੍ਹਿਆਂ ਦਾ ਵਸਨੀਕ ਹੈ ਅਤੇ ਦੂਸਰਾ ਸੁਰੋ ਮੰਡਲ ਪੁੱਤਰ ਜੋਗੀ ਮੰਡਲ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ। ਜਦ ਕਿ ਫੁਲਕੀਤ ਮੰਡਲ ਪੁੱਤਰ ਰਾਮ ਮੰਡਲ ਜਿਸ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਹੈ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ, ਉਹ ਵੀ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ।


ਜਾਣਕਾਰੀ ਮੁਤਾਬਕ ਇਹ ਤਿੰਨੋਂ ਨੇੜਲੇ ਪਿੰਡ ਪਰਮਜੀਤਪੁਰ ਵਿਚ ਹੀ ਕਿਸੇ ਕਿਸਾਨ ਦੇ ਖੇਤਾਂ ਵਿਚ ਗਾਂਜਰਾਂ ਦੀ ਫ਼ਸਲ ਪਟਾਈ ਦਾ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਖੇਤਾਂ ਵਿਚ ਕੰਮ ਕਰਨ ਮਗਰੋਂ ਜਦੋਂ ਉਹ ਬਾਊਪੁਰ ਵਿਖੇ ਕਿਸੇ ਕਿਸਾਨ ਦੀ ਮੋਟਰ ਤੇ ਆਉਂਦੇ ਹਨ, ਤਾਂ ਉੰਨਾ ਦੀ ਨਜਰ ਮੋਟਰ ਤੇ ਪਈ ਠੇਕਾ ਮਾਰਕਾ ਸ਼ਰਾਬ first choice ਦੀ ਬੋਤਲ ਉੱਤੇ ਪੈਂਦੀ ਹੈ, ਜਿਸ ਵਿਚ ਕਥਿਤ ਤੌਰ ਤੇ ਕੋਈ ਕੀਟਨਾਸ਼ਕ ਦਵਾਈ ਸੀ, ਉਹ ਤਿੰਨੇ ਸ਼ਰਾਬ ਦੇ ਭੁਲੇਖੇ ਉਸ ਨੂੰ ਪੀ ਜਾਂਦੇ ਹਨ।


ਉਸ ਮਗਰੋਂ ਵੇਖਦਿਆਂ ਹੀ ਵੇਖਦਿਆਂ ਉਨ੍ਹਾਂ ਦੀ ਹਾਲਤ ਵਿਗੜ ਜਾਂਦੀ ਹੋ ਹੈ ਅਤੇ ਨਿਸ਼ਾਨ ਸਿੰਘ ਅਤੇ ਸੂਰੋ ਮੰਡਲ ਨੂੰ ਸਾਥੀਆਂ ਵਲੋਂ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਜਾਂਦਾ ਹੈ, ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਉਧਰ ਦੂਜੇ ਪਾਸੇ ਮਾਮਲੇ ਚ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Story You May Like