The Summer News
×
Tuesday, 07 May 2024

16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 2 ਸਾਲ ਦਾ ਬੱਚਾ, escue team ਨੇ 20 ਘੰਟਿਆਂ ਬਾਅਦ ਬਾਹਰ ਕੱਢਿਆ

ਨਵੀਂ ਦਿੱਲੀ— ਕਰਨਾਟਕ 'ਚ ਬੋਰਵੈੱਲ 'ਚ ਡਿੱਗੇ ਦੋ ਸਾਲ ਦੇ ਬੱਚੇ ਨੂੰ 20 ਘੰਟੇ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਬਚਾ ਲਿਆ ਗਿਆ।ਬਚਾਅ ਕਾਰਜ ਬੁੱਧਵਾਰ ਸ਼ਾਮ ਕਰੀਬ 6.30 ਵਜੇ ਸ਼ੁਰੂ ਹੋਇਆ ਜਦੋਂ ਲੜਕਾ ਲਛਿਆਣ ਪਿੰਡ 'ਚ 16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ।ਪੁਲਿਸ ਮੁਤਾਬਕ ਬੱਚਾ ਉਸ ਸਮੇਂ ਬੋਰਵੈੱਲ ਵਿੱਚ ਡਿੱਗ ਗਿਆ ਜਦੋਂ ਉਹ ਆਪਣੇ ਘਰ ਦੇ ਕੋਲ ਖੇਡਣ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਬੱਚਾ ਸਿਰ ਦੇ ਭਾਰ ਬੋਰਵੈਲ ਵਿਚ ਡਿੱਗ ਗਿਆ ਸੀ। ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਕਿਸੇ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਸੂਚਨਾ ਦਿੱਤੀ।ਅਧਿਕਾਰੀਆਂ ਨੇ ਲੜਕੇ ਨੂੰ ਬਚਾਉਣ ਲਈ ਖੁਦਾਈ ਮਸ਼ੀਨ ਦੀ ਵਰਤੋਂ ਕਰਕੇ ਬੋਰਵੈੱਲ ਦੇ ਸਮਾਨਾਂਤਰ ਲਗਭਗ 21 ਫੁੱਟ ਡੂੰਘੀ ਖਾਈ ਪੁੱਟੀ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚੇ ਦੀ ਹਾਲਤ ਹੁਣ ਕਿਵੇਂ ਹੈ। ਮੌਕੇ 'ਤੇ ਆਕਸੀਜਨ ਸਮੇਤ ਮੈਡੀਕਲ ਟੀਮ ਤਾਇਨਾਤ ਹੈ ਅਤੇ ਟੀਕਿਆਂ ਸਮੇਤ ਐਮਰਜੈਂਸੀ ਫਸਟ ਏਡ ਦਵਾਈ ਦਿੱਤੀ ਗਈ ਹੈ। ਬੱਚੇ ਦੇ ਬਚਾਅ ਤੋਂ ਤੁਰੰਤ ਬਾਅਦ ਇੱਕ ਹਸਪਤਾਲ ਵਿੱਚ ਲਿਜਾਣ ਲਈ ਇੱਕ ਐਂਬੂਲੈਂਸ ਨੂੰ ਵੀ ਸਟੈਂਡ-ਬਾਏ ਰੱਖਿਆ ਗਿਆ ਹੈ।

Story You May Like