The Summer News
×
Sunday, 19 May 2024

ਸਾਡੀ ਲੋਕ ਸਭਾ ਦੀ ਸਿਆਸੀ ਲੜਾਈ ਕਾਂਗਰਸੀਆਂ ਪਿਛੋਕੜ ਰੱਖਣ ਵਾਲੇ ਤਿੰਨੋ ਆਗੂਆਂ ਨਾਲ-ਬੌਬੀ ਗਰਚਾ

ਲੁਧਿਆਣਾ 6 ਮਈ (ਦਲਜੀਤ ਵਿੱਕੀ)- ਅਸੀਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਰਿਣੀ ਹਾਂ।ਜਿੰਨਾਂ ਨੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਡਿਫੈਂਡ ਕਰਨ ਲਈ ਸਪੋਕਸ ਪਰਸਨ ਦਾ ਅਹੁਦਾ ਦਿੱਤਾ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਜਿੰਦਰ ਸਿੰਘ ਬੌਬੀ ਗਰਚਾ ਨੇ ਮੀਡੀਆ ਨੂੰ ਸਬੌਧਨ ਕਰਦਿਆਂ ਕੀਤਾ।ਉਨਾਂ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਤੋਂ ਸਾਡੀ ਸਿਆਸੀ ਲੜਾਈ ਕਾਂਗਰਸੀ ਪਿਛੋਕੜ ਰੱਖਣ ਵਾਲੇ ਤਿੰਨੋ ਆਗੂਆਂ ਨਾਲ ਹੈ।ਕਿਉਂਕਿ ਪਹਿਲਾਂ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ ਸੀ ਤੇ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਾਂਗਰਸ ਹੈ। ਬੇਸ਼ੱਕ ਇਹ ਲੋਕ ਪੰਜਾਬ ਦੇ ਵਿੱਚ ਹੋਣ ਦਾ ਡਰਾਮਾ ਕਰ ਰਹੇ ਹਨ ਪਰੰਤੂ ਸ਼ੰਭੂ ਤੋਂ ਪਾਰ ਜਾ ਕੇ ਸਭ ਇਕੱਠੇ ਹਨ।ਉਨਾਂ ਕਿਹਾ ਕਿ ਜੋ ਝੂਠ ਦਾ ਪੁਲੰਦਾ ਮੈਨੀਫੈਸਟੋ ਰਾਹੀਂ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਸਾਹਮਣੇ ਰੱਖਿਆ ਸੀ ਉਹ ਹੁਣ ਬੇਨਕਾਬ ਹੋ ਚੁੱਕਿਆ ਹੈ। ਲਾਅ ਐਂਡ ਆਰਡਰ ਦੀ ਸਥਿਤੀ ਦਾ ਇੰਨਾ ਮਾੜਾ ਹਾਲ ਹੈ ਕਿ ਆਏ ਦਿਨ ਮੰਗੀਆਂ ਜਾ ਰਹੀਆਂ ਫਿਰੌਤੀਆਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਹ ਬਿਜਲੀ ਦੀ ਗੱਲ ਕਰਦੇ ਆ,ਜਦਕਿ ਬਿਜਲੀ ਦੀ ਕਿੰਨਾ ਬੁਰਾ ਹਾਲ ਹੈ ਇੰਡਸਟਰੀ ਵਾਲਿਆਂ ਤੋਂ ਪੁੱਛੋ? ਅਸੀਂ ਸਰਪਲਸ ਕਰਕੇ 24 ਘੰਟੇ ਬਿਜਲੀ ਇੰਡਸਟਰੀ ਨੂੰ ਦਿੱਤੀ ਸੀ ਔਰ ਪੰਜ ਰੁਪਏ ਤੇ ਕੈਪ ਕੀਤੀ ਸੀ ਜਦਕਿ ਹੁਣ ਉਹ ਸਾਢੇ ਪੰਜ ਆ।ਉਨਾਂ ਕਿਹਾ ਕਿ ਬਾਦਲ ਸਾਹਿਬ 200 ਯੂਨਿਟ ਫਰੀ ਦਿੰਦੇ ਸੀ ਤੇ ਇਹਨਾਂ ਨੇ ਸਭ ਨੂੰ 300 ਯੂਨਿਟ ਫਰੀ ਦਾ ਐਲਾਨ ਕਰਕੇ ਬਾਅਦ ਵਿੱਚ ਮਜਾਕ ਬਣਾ ਦਿੱਤਾ।


ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਤੇ ਫੋਰਮ ਹੋਈ ਉਹ ਆਪਣੇ ਮੰਤਰੀਆਂ ਨੂੰ ਬਚਾਉਣ ਲਈ ਅੱਜ ਤੱਕ ਜਨ ਲੋਕ ਪਾਲ ਬਿਲ ਲੈ ਕੇ ਨਹੀਂ ਆਈ।ਉਨਾਂ ਪੁੱਛਿਆ ਕਿ ਘਿਨੌਣੇ ਤੇ ਗੰਦਾ ਇਲਜ਼ਾਮ ਦਾ ਸਾਹਮਣਾ ਕਰਨ ਵਾਲੇ ਕਟਾਰੂ ਚੱਕ ਸਾਹਿਬ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਕਰਪਸ਼ਨ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਦੇ ਰਾਜ ਵਿੱਚ ਕਰਪਸ਼ਨ ਅੱਜ ਪੰਜ ਗੁਣੀ ਹੋ ਗਈ।ਉਨਾਂ ਕਿਹਾ ਕਿ ਦੂਸਰਿਆਂ ਨੂੰ ਰੇਤ ਵਪਾਰੀ ਦੱਸਣ ਵਾਲਿਆਂ ਦੇ ਅੱਜ ਅਗਰ ਅਲਟਰਾ ਸਾਊਂਡ ਕਰਾ ਲਏ ਜਾਣ ਤਾਂ ਸਿਵਾਏ ਰੇਤੇ ਤੋਂ ਇਨਾਂ ਦੇ ਢਿੱਡ ਚੋਂ ਕੁਝ ਨਹੀਂ ਨਿਕਲਣਾ।ਉਨਾਂ ਕਿਹਾ ਕਿ 40 ਹਜਾਰ ਕਰੋੜ ਰੇਤੇ ਤੋਂ, 40 ਹਜਾਰ ਕਰੋੜ ਸ਼ਰਾਬ ਤੋਂ ਇਕੱਠੇ ਕਰਕੇ ਪੰਜਾਬ ਦਾ ਖਜਾਨਾ ਭਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਦੱਸਣ ਕਿ ਅੱਜ ਉਹ ਦਾਅਵੇ ਕਿੱਥੇ ਨੇ? ਤੇ ਅੱਜ 40 ਹਜਾਰ ਕਰੋੜ ਦੀ ਜਗ੍ਹਾ, ਪੰਜਾਬ ਦੇ ਖਜਾਨੇ ਵਿੱਚ ਸਿਰਫ 40 ਕਰੋੜ ਰੁਪਏ ਜਮਾ ਕਿਉਂ ਹੋਏ ਨੇ।ਜਦਕਿ ਸ਼ਰਾਬ ਘੁਟਾਲੇ ਦੇ ਵਿੱਚ ਇਨਾਂ ਦੇ ਆਪਣੇੇ ਵੱਡੇ ਲੀਡਰ ਬੰਦ ਨੇ।ਉਹੀ ਕੰਪਨੀ ਜਿਹੜੀ ਦਿੱਲੀ ਚ ਬਲੈਕ ਲਿਸਟ ਹੋ ਚੁੱਕੀ ਆ ਉਸੇ ਹੀ ਕੰਪਨੀ ਨੂੰ ਪੰਜਾਬ ਚ ਲੈ ਆਂਦਾ ਤੇ ਦਿੱਲੀ ਐਕਸਾਈਜ਼ ਪੋਲਿਸੀ ਦਾ ਸੇਕ ਜਲਦ ਹੀ ਪੰਜਾਬ ਦੇ ਵਿੱਚ ਵੀ ਪਹੁੰਚੇਗਾ।ਬੌਬੀ ਗਰਚਾ ਨੇ ਅੱਗੇ ਕਿਹਾ ਕਿ ਇਨਾਂ ਦੇ ਆਪਣੇ ਵਿਧਾਇਕਾਂ ਅਤੇ ਪਰਿਵਾਰਾਂ ਤੇ ਡਰੱਗ ਦੇ ਮੁਕਦਮੇ ਦਰਜ ਹੋਏ ਹਨ।ਜਦਕਿ ਬਿਕਰਮਜੀਤ ਸਿੰਘ ਮਜੀਠੀਆ ਵਾਲੇ ਕੇਸ ਵਿੱਚ ਆਪ ਸਰਕਾਰ ਹੁਣ ਤੱਕ ਕੁਝ ਸਾਬਿਤ ਨੀ ਕਰ ਸਕੀ।ਲੋਕ ਸਭਾ ਚੋਣ ਬਾਰੇ ਤੰਜ ਕਸਦਿਆਂ ਉਨਾਂ ਕਿਹਾ ਕਿ ਅਕਾਲੀ ਦਲ ਦੀ ਸਿਆਸੀ ਲੜਾਈ ਤਿੰਨੋਂ ਕਾਂਗਰਸੀ ਪਿਛੋਕੜ ਰੱਖਣ ਵਾਲਿਆਂ ਕਾਂਗਰਸੀਆਂ ਨਾਲ ਹੈ।ਉਨਾਂ ਬਿੱਟੂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜਿਹੜੇ ਬਿੱਟੂ ਆਪਣੇ ਪਰਿਵਾਰ ਦੇ ਨੀ ਹੋਏ ਉਨਾਂ ਲੋਕਾਂ ਦੀ ਕੀ ਹੋਣਾ?


ਉਨਾਂ ਕਿਹਾ ਕਿ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ।ਜਿਨਾਂ ਨੇੇ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥਕ ਮੁੱਦਿਆਂ ਸਮੇਤ ਪੰਜਾਬ ਦੀ ਤਰੱਕੀ, ਪੰਜਾਬ ਦੀ ਖੁਸ਼ਹਾਲੀ, ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ।ਉਨਾਂ ਕਿਹਾ ਕਿ ਸ ਬਾਦਲ ਨੇ ਲੋਕ ਸਭਾ ਤੋਂ ਰਣਜੀਤ ਸਿੰਘ ਢਿੱਲੋਂ ਜੀ ਇੱਕ ਹੀਰਾ ਸਾਨੂੰ ਤੋਹਫੇ ਦੇ ਰੂਪ ਵਿੱਚ ਦਿੱਤਾ ਹੈ।ਜਿਨਾਂ ਦਾ 27 ਸਾਲਾਂ ਦਾ ਸ਼ੋਸ਼ਲ ਕੈਰੀਅਰ ਬੇਦਾਗ, ਇਮਾਨਦਾਰ ਤੇ ਪੰਥਕ ਹੈ।ਉਨਾਂ ਕਿਹਾ ਕਿ ਸ.ਰਣਜੀਤ ਸਿੰਘ ਢਿੱਲੋਂ ਨੂੰ ਪੰਜਾਬ ਦੀ ਆਵਾਜ਼ ਬਣਾ ਕੇ ਪਾਰਲੀਮੈਂਟ ਚ ਭੇਜਿਆ ਜਾਵੇਗਾ। ਤਾਂ ਜੋ ਉਹ ਪੰਜਾਬ ਦੇ ਹੱਕਾਂ ਅਤੇ ਖੇਤਾਂ ਦੀ ਖਾਤਰ ਆਵਾਜ਼ ਬੁਲੰਦ ਕਰ ਸਕਣ।

Story You May Like