The Summer News
×
Monday, 20 May 2024

ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਬਠਿੰਡਾ ਵੱਲੋਂ ਰੈਲੀ ਉਪਰੰਤ ਬਠਿੰਡਾ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਬਠਿੰਡਾ 29 ਜੁਲਾਈ :ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਫਰੰਟ ਦੀ ਬਠਿੰਡਾ ਇਕਾਈ ਵੱਲੋਂ ਡੀ ਸੀ ਦਫਤਰ ਅੱਗੇ ਮੁਜ਼ਾਹਰਾ ਕਰਨ ਬਾਆਦ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਮੌਕੇ ਫਰੰਟ ਦੇ ਆਗੂ ਦਰਸ਼ਨ ਸਿੰਘ ਮੌੜ ਨੇ ਦੱਸਿਆ ਕਿ 29-10-2021 ਦੀ ਨੋਟੀਫਿਕੇਸ਼ਨ ਵਿੱਚ ਦਰਜ ਪ੍ਰੀ ਪੈਨਸ਼ਨਰਾਂ ਦੀ ਪੈਨਸ਼ਨ ਰਿਵੀਜਨ ਲਈ ਸਰਕਾਰ ਨੇ ਪੇ ਕਮਿਸ਼ਨ ਦੀ ਰਿਪੋਰਟ,ਵਿੱਤ ਵਿਭਾਗ ਦੀ ਪ੍ਰਵਾਨਗੀ ਅਤੇ ਕੈਬਨਿਟ ਵੱਲੋਂ ਪ੍ਰਵਾਨ 2 ਵਿਧੀਆ ਦਿੱਤੀਆਂ ਸਨ, ਪ੍ਰੰਤੂ ਦੋਵਾਂ ਵਿਚੋਂ ਕੋਈ ਵੀ ਵਿਧੀ ਅਜੇ ਤੱਕ ਲਾਗੂ ਨਹੀਂ ਕੀਤੀ ਗਈ। ਫ਼ਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ 2.59 ਦੇ ਗੁਣਾਂਕ ਨਾਲ ਪੈਨਸ਼ਨ ਦੀ ਸੋਧ ਕੀਤੀ ਜਾਵੇ।


ਨੈਸ਼ਨਲ ਪੈਨਸ਼ਨ ਰਿਵੀਜਨ ਫਰੰਟ ਨਾਲ ਡਿਸਕਸ ਕਰਕੇ ਲਾਗੂ ਕੀਤੀ ਜਾਵੇ। ਜਿਹੜੇ ਪੈਨਸ਼ਨਰਾਂ ਦੀ 1-1-2016 ਤੋਂ ਬਾਅਦ ਮੌਤ ਵਾਲੇ ਪੈਨਸ਼ਨਰਾਂ ਦੀ ਫੈਮਲੀ ਪੈਨਸ਼ਨ ਬੈਂਕ ਵੱਲੋਂ ਜਲਦੀ ਜਾਰੀ ਕੀਤੀ ਜਾਵੇ,ਫਿਕਸ ਮੈਡੀਕਲ ਭੱਤਾ 2000ਰੂਪੈ ਦਿੱਤਾ ਜਾਵੇ,1-1-2016 ਦੇ ਪੈਨਸ਼ਨਰਾਂ ਨੂੰ 1-1-16ਤੋਂ 30-6-21 ਤੱਕ ਦੇ ਪੈਨਸ਼ਨ ਸੋਧ ਵਜੋਂ ਬਣਦਾ ਏਰੀਅਰ ਯਕਮੁਕਤ ਦਿੱਤਾ ਜਾਵੇ,ਕੈਸ਼ ਲੈਸ ਹੈਲਥ ਸਕੀਮ ਸੋਧ ਕੇ ਮੁੜ ਤੋਂ ਸ਼ੁਰੂ ਕੀਤੀ ਜਾਵੇ ਮੰਗਾਂ ਦਾ ਤਰੁੰਤ ਨਿਪਟਾਰਾ ਕੀਤਾ ਜਾਵੇ।ਜੇਕਰ ਸਰਕਾਰ ਵੱਲੋਂ ਇਹਨਾਂ ਮੰਗਾਂ ਦਾ ਤਰੁੰਤ ਨਿਪਟਾਰਾ ਨਾ ਕੀਤਾ ਗਿਆ ਤਾਂ 26-8-2022 ਨੂੰ ਸੰਗਰੂਰ ਵਿਖੇ ਸਰਕਾਰ ਜਗਾਓ ਪੈਨਸ਼ਨ ਬਚਾਓ ਰੈਲੀ ਕੀਤੀ ਜਾਵੇਗੀ।ਅੱਜ ਦੀ ਇਸ ਰੈਲੀ ਦੀ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਹਮਾਇਤ ਕੀਤੀ ਗਈ।ਅੱਜ ਦੀ ਇਸ ਰੈਲੀ ਨੂੰ ਮਨਜੀਤ ਸਿੰਘ ਪੀ ਐਸ ਪੀ ਸੀ ਐਲ, ਗਗਨਦੀਪ ਸਿੰਘ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ), ਰਣਜੀਤ ਸਿੰਘ ਪੰਜਾਬ ਪੁਲੀਸ,ਸਿਕੰਦਰ ਧਾਲੀਵਾਲ ਡੀ ਐਮ ਐਫ, ਮਹਿੰਦਰਪਾਲ ਸਿੰਘ ਜੇਲ੍ਹ ਵਿਭਾਗ,ਬਲਰਾਜ ਸਿੰਘ ਮੌੜ, ਰਣਜੀਤ ਸਿੰਘ ਪ੍ਰਿੰਸੀਪਲ, ਹਰਮਿੰਦਰ ਸਿੰਘ ਢਿੱਲੋਂ, ਗੁਰਦਰਸ਼ਨ ਸਿੰਘ ਪ੍ਰਧਾਨ,ਮਾਡਲ ਟਾਊਨ, ਸੁਰਿੰਦਰ ਸ਼ਰਮਾ,ਕੇਵਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।


Story You May Like