The Summer News
×
Friday, 10 May 2024

ਸਫਾਈ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਸੰਘਰਸ਼ ਦੌਰਾਨ ਸਾਨੂ ਜੋ ਵੀ ਕਦਮ ਚੁੱਕਣਾ ਪਿਆ ਤਾਂ ਪਿੱਛੇ ਨਹੀਂ ਹਟਾਂਗੇਂ- ਵਿਕਰਮ ਵਿੱਕੀ


ਬਠਿੰਡਾ: ਅੱਜ ਦੂੱਜੇ ਦਿਨ ਸਫਾਈ ਸੇਵਕ ਯੂਨੀਅਨ ਵਲੋਂ ਨਗਰ ਨਿਗਮ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ I ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਵਿਕਰਮ ਵਿੱਕੀ ਨੇ ਕਿਹਾ ਕਿ ਇਕ ਸਮਾਂ ਸੀ ਜਦ ਜਗਰੂਪ ਸਿੰਘ ਗਿੱਲ ਸਾਡੇ ਧਰਨਿਆਂ ਵਿਚ ਸਾਡੇ ਨਾਲ ਬੈਠ ਕੇ ਸਾਡੀਆਂ ਇਨਾ ਮੰਗਾਂ ਨੂੰ ਜਾਇਜ ਦੱਸਦੇ ਸੀ ਤੇ ਹੁਣ ਸਰਕਾਰ ਦੇ ਨੁਮਾਇੰਦੇ ਬਣਨ ਤੋਂ ਬਾਦ ਸਾਡੀ ਸਾਰ ਵੀ ਨਹੀਂ ਲੈ ਰਹੇ I ਉਹਨਾਂ ਪੰਜਾਬ ਸਰਕਾਰ ਦੇ ਨਾਲ ਨਗਰ ਨਿਗਮ ਨੂੰ ਚੇਤਾਵਨੀ ਦੇਂਦੇ ਕਿਹਾ ਕਿ ਨਗਰ ਨਿਗਮ ਹਾਊਸ ਵਿਚ ਸਾਡੀ ਸਾਰੀਆਂ ਮੰਗਾਂ ਨੂੰ ਤੁਰੰਤ ਪਾਸ ਕਰਦਿਆਂ ਪੰਜਾਬ ਸਰਕਾਰ ਨੂੰ ਭੇਜੇ ਅਤੇ ਪੰਜਾਬ ਸਰਕਾਰ ਵੀ ਏਨਾ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਅਮਲ ਵਿਚ ਲਿਆਂਦੇ ਪੂਰਾ ਕਰਨ I ਪ੍ਰਧਾਨ ਵਿੱਕੀ ਨੇ ਕਿਹਾ ਕਿ ਜਦ ਤਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਮਨੀ ਜਾਣਗੀਆਂ ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ I ਇਸ ਮੌਕੇ ਵੱਡੀ ਗਿਣਤੀ ਵਿਚ ਕੱਚੇ ਅਤੇ ਪੱਕੇ ਮੁਲਾਜਮ ਮੌਜੂਦ ਸਨ।


Story You May Like