The Summer News
×
Tuesday, 21 May 2024

ਬੁਟੀਕ ‘ਚ ਬੀਤੀ ਰਾਤ ਲੱਗੀ ਅੱਗ, ਲੱਖਾਂ ਦੇ ਕੱਪੜੇ ਸੜ ਕੇ ਹੋਏ ਸੁਆਹ

ਤੇਜ ਪ੍ਰਕਾਸ਼,


ਬਲਾਚੌਰ -ਨਵਾਂਸ਼ਹਿਰ : ਬਲਾਚੌਰ ਦੇ ਗੰਹੂਣ ਰੋਡ ਸਥਿਤ ਘਈ ਮਾਰਕੀਟ ਵਿੱਚ ਬੀਤੀ ਰਾਤ ਸ਼ਾਇਨ ਬੁਟੀਕ ਵਿਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਹਨ।ਸ਼ਾਈਨ ਬੁਟੀਕ ਦੇ ਮਾਲਕ ਮੁਹੰਮਦ ਮਿਨਤੁੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲਗਭਗ ਬਾਰਾਂ ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਗਏ ਸਨ।ਲਗਭਗ ਡੇਢ ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਅੱਗ ਲੱਗੀ ਹੋਈ ਸੀ।ਅੱਗ ਇੰਨੀ ਭਿਆਨਕ ਸੀ ਕਿ ਦੋ ਮੰਜ਼ਿਲਾ ਦੁਕਾਨ ਵਿੱਚ ਫੈਲ ਚੁੱਕੀ ਸੀ।


ਜਿਸ ਵਿਚ ਲੋਕਾਂ ਦੇ ਸੀਣ ਲਈ ਆਏ ਕੱਪੜੇ ਜਲ ਕੇ ਸੁਆਹ ਹੋ ਚੁੱਕੇ ਸਨ, ਉਸ ਦੇ ਨਾਲ ਹੀ ਬਾਕੀ ਸਾਮਾਨ ਵੀ ਜਲ ਗਿਆ।ਅੱਗ ਬੁਝਾਉਣ ਲਈ ਆਸ ਪਾਸ ਦੇ ਲੋਕਾਂ ਨੇ ਪੂਰੀ ਜੱਦੋ ਜਹਿਦ ਕੀਤੀ ਪਰੰਤੂ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਜਾਂਦਾ ਉਸ ਵੇਲੇ ਤੱਕ ਵੱਡਾ ਨੁਕਸਾਨ ਹੋ ਚੁੱਕਾ ਸੀ।ਦੁਕਾਨ ਦੇ ਮਾਲਕ ਨੇ ਦੱਸਿਆ ਕਿ ਲਗਭਗ ਛੇ ਤੋਂ ਸੱਤ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੀ ਸ਼ਿਕਾਇਤ ਸਿਟੀ ਥਾਣਾ ਬਲਾਚੌਰ ਪੁਲਸ ਨੂੰ ਦੇ ਦਿੱਤੀ ਗਈ ਹੈ।ਏਐਸਆਈ ਜੋਗਿੰਦਰ ਸਿੰਘ ਵੱਲੋਂ ਦੁਕਾਨ ਦੇ ਮਾਲਕ ਦੇ ਬਿਆਨਾਂ ਤੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।


Story You May Like