The Summer News
×
Monday, 20 May 2024

ਕਰਤਾਰਪੁਰ ਕੋਰੀਡੋਰ 'ਚ ਨੌਕਰੀ ਨੇ ਕੀਤੀ ਆਤਮ+ਹੱਤਿਆ, ਜਾਣੋ ਪੂਰਾ ਮਾਮਲਾ

ਬਟਾਲਾ :ਦੱਸ ਦੇਈਏ ਕਿ ਬਟਾਲਾ ਦੇ ਨੇੜੇ ਪਿੰਡ ਕਿਲਾ ਲਾਲ ਸਿੰਘ ਨਹਿਰ ਚ ਛਾਲ ਮਾਰ ਇਕ ਨੌਜਵਾਨ ਵਲੋਂ ਆਤਮਹੱਤਿਆ ਕਰਨ ਦਾ ਮਾਮਲਾ ਆਇਆ ਸਾਮਣੇ, ਉਥੇ ਹੀ ਮ੍ਰਿਤਕ ਨੌਜਵਾਨ ਦੀ ਲਾਸ਼ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚੀ ਅਤੇ ਉਕਤ ਨੌਜਵਾਨ ਕੋਲੋਂ ਉਸਦਾ ਪਹਿਚਾਣ ਪੱਤਰ ਮਿਲਿਆ। ਜਿਸ ਤੋਂ ਇਹ ਸਾਮਣੇ ਆਇਆ ਕਿ ਉਹ ਨੌਜਵਾਨ ਅਕਾਸ਼ਦੀਪ ਸਿੰਘ ਭਾਰਤ - ਪਾਕਿਸਤਾਨ ਸਰਹੱਦ ਤੇ ਕਰਤਾਰਪੁਰ ਕੋਰੀਡੋਰ ਤੇ ਲੈਂਡ ਪੋਰਟ ਅਥਾਰਿਟੀ 'ਚ ਹਾਊਸਕੀਪਿੰਗ ਦੀ ਨੌਕਰੀ ਤੇ ਤੈਨਾਤ ਸੀ ਅਤੇ ਉਥੇ ਹੀ ਉਕਤ ਮ੍ਰਿਤਕ ਨੌਜਵਾਨ ਅਕਾਸ਼ਦੀਪ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਦਾ ਰਹਿਣ ਵਾਲਾ ਹੈ ਅਤੇ ਦੇਰ ਰਾਤ ਅਕਾਸ਼ ਦਾ ਪਰਿਵਾਰ ਬਟਾਲਾ ਹਸਪਤਾਲ ਪਹੁੰਚਿਆ ਜਿਥੇ ਨੌਜਵਾਨ ਦੀ ਲਾਸ਼ ਸੀ ਜਿਸ ਨੂੰ ਦੇਖ ਮਾਂ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ।


ਦੱਸ ਦੇਈਏ ਇਕਿ ਇਸਦੇ ਨਾਲ ਹੀ ਅਕਾਸ਼ਦੀਪ ਸਿੰਘ ਦੇ ਰਿਸ਼ਤੇਦਾਰ ਅਤੇ ਗੁਆਂਢੀ ਰਾਜੂ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਘਰ ਦਾ ਵੱਡਾ ਪੁੱਤ ਸੀ 20 ਸਾਲ ਦੇ ਕਰੀਬ ਉਮਰ ਸੀ। ਜਾਣਕਾਰੀ ਮੁਤਾਬਕ ਉਸਦੇ ਪਿਤਾ ਦੀ ਪਹਿਲਾ ਮੌਤ ਹੋ ਚੁਕੀ ਸੀ ਅਤੇ ਇਹ ਘਰ 'ਚ ਵੱਡਾ ਅਤੇ ਕਮਾਊ ਪੁੱਤ ਸੀ ਜਦਕਿ ਪਰਿਵਾਰ 'ਚ ਉਸਦੀ ਮਾਂ ਅਤੇ ਇਕ ਛੋਟਾ ਭਰਾ ਹੈ ਅਤੇ ਇਹ ਕਾਫੀ ਸਮੇਂ ਤੋਂ ਕਰਤਾਰਪੁਰ ਕੋਰੀਡੋਰ ਚ ਨੌਕਰੀ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾ ਇਹ ਬਿਮਾਰ ਸੀ ਲੇਕਿਨ ਅੱਜ ਘਰ ਤੋਂ ਆਪਣੀ ਡਿਊਟੀ ਤੇ ਗਿਆ ਅਤੇ ਛੋਟਾ ਭਰਾ ਇਸ ਨੂੰ ਛੱਡ ਕੇ ਆਇਆ ਸੀ ਲੇਕਿਨ ਉਹਨਾਂ ਨੂੰ ਅੱਜ ਦੇਰ ਸ਼ਾਮ ਸੁਨੇਹਾ ਮਿਲਿਆ ਕਿ ਉਸਨੇ ਬਟਾਲਾ ਦੇ ਨਜਦੀਕ ਨਹਿਰ 'ਚ ਛਾਲ ਮਾਰੀ ਹੈ ਅਤੇ ਉਸਨੂੰ ਨਹਿਰ 'ਚੋ ਕੱਢ ਸਿਵਲ ਹਸਪਤਾਲ ਬਟਾਲਾ ਐਮਬੂਲੈਂਸ ਰਾਹੀਂ ਭੇਜਿਆ ਗਿਆ ਹੈ। ਜਦ ਤੱਕ ਉਸ ਵਿਅਕਤੀ ਦੀ ਮੌਤ ਹੋ ਚੁਕੀ ਸੀ ਉਧਰ ਸਿਵਲ ਹਸਪਤਾਲ 'ਚ ਡਿਊਟੀ ਮੈਡੀਕਲ ਅਫਸਰ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਅਕਾਸ਼ਦੀਪ ਨੂੰ ਐਮਬੂਲੈਂਸ ਰਾਹੀਂ ਇਥੇ ਭੇਜਿਆ ਗਿਆ ਸੀ ਲੇਕਿਨ ਜਦ ਉਹ ਹਸਪਤਾਲ ਪਹੁੰਚਿਆ ਤਾਂ ਉਸਦੀ ਮੌਤ ਹੋ ਚੁਕੀ ਸੀ ਅਤੇ ਆਤਮਹੱਤਿਆ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਅਤੇ ਪਰਿਵਾਰ ਅਤੇ ਸੰਬਧਤ ਪੁਲਿਸ ਥਾਣਾ ਨੂੰ ਸੂਚਿਤ ਕੀਤਾ ਗਿਆ ਹੈ।

Story You May Like