The Summer News
×
Monday, 20 May 2024

ਦੇਸ਼ ਭਗਤ ਯੂਨੀਵਰਸਿਟੀ ਅਤੇ ਹੋਲਾ ਇੰਡੀਆ ਵਲੋਂ ਸਪੇਨ ਦੇ ਟੂਰ ਦਾ ਕੀਤਾ ਗਿਆ ਆਯੋਜਨ

ਮੰਡੀ ਗੋਬਿੰਦਗੜ -  ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ ਵਲੋਂ ਹੋਲਾ ਇੰਡੀਆ ਦੇ ਸਹਿਯੋਗ ਨਾਲ ਸਪੇਨ ਦੀ 2 ਹਫਤਿਆਂ ਦੇ ਟੂਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਟੂਰ ਦਾ ਥੀਮ “ਡਿਸਕਵਰਿੰਗ ਸਪੇਨ” ਹੈ। ਇਸ ਬਾਰੇ ਜਾਣਕਾਰੀ ਦੇਣ ਲਈ ਦੇਸ਼ ਭਗਤ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ ਤਾਂ ਜੋ ਇਸ ਟੂਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਸੀਮਾ ਪਠਾਣ, ਅਪਰੇਸ਼ਨਲ ਮੈਨੇਜਰ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਏ ਡਾ. ਜ਼ੋਰਾ ਸਿੰਘ, ਮਾਣਯੋਗ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਦਾ ਮੁੱਖ ਮਹਿਮਾਨ ਅਤੇ ਡਾ. ਤਜਿੰਦਰ ਕੌਰ, ਪ੍ਰੋ ਚਾਂਸਲਰ, ਡਾ. ਵਰਿੰਦਰ ਸਿੰਘ, ਵਾਈਸ ਚਾਂਸਲਰ, ਡਾ. ਐਲ.ਐਸ. ਬੇਦੀ, ਡੀਨ ਅਕਾਦਮਿਕ ਮਾਮਲੇ, ਕਰਨਲ ਪਰਦੀਪ ਕੁਮਾਰ, ਰਜਿਸਟਰਾਰ ਦਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ ਅਤੇ ਹੋਲਾ ਇੰਡੀਆ ਦੇ ਡਾਇਰੈਕਟਰ ਰਿਤੇਸ਼ ਵਸ਼ਿਸ਼ਟ ਇਸ ਸਮਾਗਮ ਦੇ ਵਿੱਚ ਮੁਖ ਬੁਲਾਰੇ ਸ਼ਾਮਲ ਹੋਏ।


ਡਾ. ਜ਼ੋਰਾ ਸਿੰਘ ਮਾਣਯੋਗ ਚਾਂਸਲਰ, ਨੇ ਕਿਹਾ ਕਿ ਡੀਬੀਯੂ ਅਤੇ ਹੋਲਾ ਇੰਡੀਆ ਦਾ ਮੰਤਵ ਭਾਰਤ ਵਿੱਚ ਸਪੈਨਿਸ਼ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਨੂੰ ਅੱਗੇ ਵਧਾਉਣਾ ਹੈ। ਦੇਸ਼ ਭਗਤ ਯੂਨੀਵਰਸਿਟੀ ਨੂੰ ਭਾਰਤ ਵਿੱਚ ਸਪੈਨਿਸ਼ ਭਾਸ਼ਾ ਦੇ ਅਧਿਐਨ ਦੇ ਵਧਦੇ ਖੇਤਰ ਵਿੱਚ ਸ਼ਾਮਲ ਹੋਣ 'ਤੇ ਮਾਣ ਹੈ। ਅੱਜ ਸੰਸਾਰ ਵਿੱਚ ਸਪੈਨਿਸ਼ ਬੋਲਣ ਵਾਲੇ ਲੋਕਾਂ ਦੀ ਗਿਣਤੀ 500 ਮਿਲੀਅਨ ਤੋਂ ਵੱਧ ਹੈ। ਡਾ. ਜ਼ੋਰਾ ਸਿੰਘ ਨੇ ਇਹ ਵੀ ਸਾਂਝਾ ਕੀਤਾ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਮੌਕੇ ਰਾਹੀਂ ਉੱਚ ਪੱਧਰੀ ਭਾਸ਼ਾ ਦੀ ਸਿਖਲਾਈ ਅਤੇ ਮੁਹਾਰਤ ਵਾਲੇ ਭਾਰਤੀ ਅਤੇ ਵਿਦੇਸ਼ੀ ਫੈਕਲਟੀ ਮੈਂਬਰਾਂ ਦੀ ਵਿਆਪਕ ਅਧਿਆਪਨ ਮੁਹਾਰਤ ਦਾ ਵੱਧ ,ਤੋਂ ਵੱਧ ਲਾਭ ਉਠਾਉਣ ਦੇ ਯੋਗ ਹੋਣਗੇ।


ਰਿਤੇਸ਼ ਵਸ਼ਿਸ਼ਟ, ਡਾਇਰੈਕਟਰ, ਹੋਲਾ ਇੰਡੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਟੂਰ, ਮਨੋਰੰਜਨ ਅਤੇ ਗਿਆਨ ਦਾ ਸੁਮੇਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਲਈ 40 ਘੰਟੇ ਦੇ ਸਪੈਨਿਸ਼ ਕੋਰਸ ਸਿੱਖਣ ਤੇ ਇਕ ਸਰਟੀਫੀਕੇਟ ਵੀ ਦਿੱਤਾ ਜਾਵੇਗਾ। ਇਸ ਟੂਰ ਸਵਿੱਚ ਸਪੈਨਿਸ਼ ਕਲਾਸਾਂ, ਮੈਡਰਿਡ ਯੂਨੀਵਰਸਿਟੀ, ਬੋਰਡਿੰਗ,ਕੈਂਪਸ ਸਵਿੱਚ ਰਿਹਾਇਸ਼, ਮੈਡੀਕਲ ਬੀਮਾ, ਵੀਜ਼ਾ ਫੀਸ ਅਤੇ ਪ੍ਰੋਸੈਸਿੰਗ, ਟ੍ਰਾਂਸਪੋਟੇਸ਼ਨ ਸ਼ਾਮਲ ਹੈ। ਸੀਮਾ ਪਠਾਨ ਨੇ ਦੱਸਿਆ ਸਕਿ ਇਸ ਪ੍ਰੋਗਰਾਮ ਵਿੱਚ 250 ਤੋਂ ਸਵੱਧ ਵਿਦਿਆਰਥੀਆਂ ਨੇ ਭਾਗ ਲਿ ਅਤੇ ਇਸ ਪ੍ਰੋਗਰਾਮ ਵਿੱਚ ਆਪਣੀ ਦਿਲਚਸਪੀ ਦਿਖਾਈ। ਸਮਾਗਮ ਦੇ ਅੰਤ ਵਿੱਚ ਸੀਮਾ ਪਠਾਣ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Story You May Like