The Summer News
×
Tuesday, 21 May 2024

ਬੱਸ ਵੱਲੋਂ ਟੱਕਰ ਮਾਰੇ ਜਾਣ ਤੇ ਇੱਟਾਂ ਦੀ ਭਰੀ ਟਰਾਲੀ ਪਲਟੀ , ਸੜਕ ਤੇ ਲੱਗਿਆ ਭਾਰੀ ਜਾਮ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਬੀ ਬਲਾਕ ਚੋਕੀ ਅਧੀਨ ਆਉਦੇ ਇਲਾਕਾ ਖ਼ਾਲਸਾ ਕਾਲਜ ਛੇਹਰਟਾ ਰੋਡ ਦਾ ਹੈ ਜਿਥੇ ਅਜ ਇਕ ਟਰਾਲੀ ਟ੍ਰੈਕਟਰ ਵਾਲ਼ੇ ਨੂੰ ਇਕ ਨਿਜੀ ਬਸ ਵਲੋ ਟਕਰ ਮਾਰ ਛਤੀਗਰਸਤ ਕੀਤਾ ਗਿਆ ਹੈ ਜਿਸ ਸੰਬਧੀ ਪੁਲਿਸ ਵਲੋ ਮੌਕੇ ਤੇ ਪਹੁੰਚ ਜਾਚ ਸੁਰੂ ਕਰ ਦਿਤੀ ਗਈ ਹੈ। ਇਸ ਸੰਬਧੀ ਜਿਥੇ ਟ੍ਰੈਕਟਰ ਡਰਾਇਵਰ ਵਲੋ ਬਸ ਵਲੋ ਪੀਛੋ ਦੀ ਟਕਰ ਮਾਰਨ ਕਾਰਨ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ।


ਉਸਦਾ ਕਿਹਣਾ ਹੈ ਕਿ ਅਸੀਂ ਸੁਲਤਾਨਵਿੰਡ ਤੌ ਛੇਹਰਟਾ ਸਾਹਿਬ ਵੱਲ ਜਾ ਰਹੇ ਸੀ ਤੇ ਖ਼ਾਲਸਾ ਕਾਲਜ ਨੇੜੇ ਇੱਕ ਬੱਸ ਵਾਲ਼ੇ ਵੱਲੋ ਸਾਡੇ ਟ੍ਰੈਕਟਰ ਟਰਾਲੀ ਦੇ ਨਾਲ ਪਿੱਛੋਂ ਦੀ ਟਕਰ ਮਾਰ ਦਿੱਤੀ ਗਈ ਜ਼ਿਸਦੇ ਚਲਦੇ ਸਾਡਾ ਕਾਫੀ ਨੁਕਸਾਨ ਹੋ ਗਿਆ ਅਸੀਂ ਆਪਣੇ ਨੁਕਸਾਨ ਦੀ ਭਰਪਾਈ ਦੀ ਮੰਗ ਕਰਦੇ ਹਾਂ ਉਥੇ ਹੀ ਬਸ ਆਪ੍ਰੇਟਰ ਵਲੋ ਇਸ ਟਰਾਲੀ ਟ੍ਰੈਕਟਰ ਦਾ ਬੈਲੈਸ ਆਉਟ ਹੋਣ ਦੀ ਗਲ ਆਖ ਪਲਾ ਚਾੜੀਆ ਜਾ ਰਿਹਾ ਹੈ। ਉਨ੍ਹਾ ਦਾ ਕਹਿਣਾ ਹੈ ਕਿ ਬਿਨਾਂ ਨੰਬਰ ਤੇ ਬਿਨਾਂ ਕਾਗਜਾਂ ਤੌ ਇਹ ਟਰੈਕਟਰ ਟਰਾਲੀ ਸੜਕ ਤੇ ਭੱਜਾ ਰਿਹਾ ਹੈ ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਇਹਨਾ ਦੌਵੇ ਧਿਰਾ ਵਿਚਾਲੇ ਸਮਝੌਤਾ ਨਹੀ ਹੁੰਦਾ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Story You May Like