The Summer News
×
Friday, 10 May 2024

ਨਰਮਾ ਪੱਟੀ ਦੇ ਬਲਾਕਾਂ ‘ਚ ਪੱਕੇ ਖੇਤੀਬਾੜੀ ਅਫਸਰ ਨਾ ਹੋਣਾ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਸਨਚਿਨ : ਐਡਵੋਕੇਟ ਉੱਡਤ / ਬਾਜੇਵਾਲਾ

ਮਾਨਸਾ ਚੌਣਾ ਤੋ ਪਹਿਲਾ ਆਮ ਆਦਮੀ ਪਾਰਟੀ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਬਾਬਤ ਤੇ ਕਰਜੇ ਦੇ ਮਕੜ ਜਾਲ ਵਿੱਚੋ ਪੰਜਾਬ ਦੀ ਕਿਸਾਨੀ ਨੂੰ ਕੱਢਣ ਲਈ ਵੱਡੀਆ -ਵੱਡੀਆ ਗਰੰਟੀਆ ਦਿੱਤੀਆ ਸਨ ਤੇ ਅਵਾਮ ਨੇ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੇ ਚੰਗੇਰੇ ਭਵਿੱਖ ਲਈ ਆਪ ਨੂੰ ਮੋਕਾ ਦਿੱਤਾ ਤੇ ਜਿੱਤਣ ਤੋ ਬਾਅਦ ਆਪ ਸਰਕਾਰ ਨੇ ਖੇਤੀ ਤੇ ਕਿਸਾਨੀ ਨੂੰ ਬਚਾਉਣ ਵਾਲੀਆ ਗਰੰਟੀਆ ਨੂੰ ਵਸਾਰ ਦਿੱਤਾ ਤੇ ਰਿਵਾਇਤੀ ਪਾਰਟੀਆਂ ਵਾਗ ਹੀ ਖੇਤੀ ਪ੍ਰਤੀ ਬੇਰੁਖੀ ਵਾਲੀ ਸੋਚ ਤਹਿਤ ਕੰਮ ਕਰਨਾ ਸੁਰੂ ਕਰ ਦਿੱਤਾ|


ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਦੋਰਾਨ ਆਪ ਦੇ ਆਗੂ ਤੇ ਵਰਤਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਭਾਸ਼ਣਾ ਵਿੱਚ ਅਕਸਰ ਕਹਿੰਦੇ ਹੁੰਦੇ ਸਨ ਕਿ ਬੀ.ਐਸ.ਸੀ ਐਗਰੀਕਲਚਰ ਪਾਸ ਨੋਜਵਾਨਾਂ ਨੂੰ ਖੇਤਾਂ ਦੇ ਡਾਕਟਰ ਭਰਤੀ ਕਰਾਗੇ ਤੇ ਉਹ ਖੇਤਾਂ ਵਿੱਚ ਜਾ ਕੇ ਖੇਤੀ ਸਬੰਧੀ ਸਮੱਸਿਆ ਦਾ ਹੱਲ ਕਰ ਕਰਨਗੇ ਤੇ ਕਿਸਾਨਾਂ ਦੀ ਬਾਹ ਫੜਨਗੇ , ਪਰੰਤੂ ਹਕੀਕਤ ਵਿੱਚ ਝੁਨੀਰ ਤੇ ਸਰਦੂਲਗੜ੍ਹ ਬਲਾਕ ਵਿੱਚ ਖੇਤੀਬਾੜੀ ਬਲਾਕ ਅਫਸਰ ਹੀ ਨਹੀ ਹਨ ਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਨਰਮੇ ਨੂੰ ਬਰਬਾਦ ਕਰ ਚੁੱਕੀ ਹੈ ਤੇ ਕਿਸਾਨ ਖੇਤੀਬਾੜੀ ਦਫਤਰਾਂ ਦੇ ਗੇੜੇ ਮਾਰ ਕੇ ਖਜਲਖੁਵਾਰ ਹੋ ਰਹੇ ਹਨ ਤੇ ਮਜਬੂਰੀ ਵੱਸ ਆਪਣੀ ਪੁੱਤ ਵਾਗ ਪਾਲੀ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ ।


ਆਗੂਆਂ ਨੇ ਕਿਹਾ ਕਿ ਆਪ ਸਰਕਾਰ ਫੋਰੀ ਤੋਰ ਤੇ ਨਰਮਾ ਪੱਟੀ ਦੇ ਕਿਸਾਨਾਂ ਦੀ ਬਾਹ ਫੜੇ ਤੇ ਬਰਬਾਦ ਹੋਏ ਨਰਮੇ ਦੀ ਫਸਲ ਦੀ ਵਿਸੇਸ ਗਿਰਦਾਵਰੀ ਕਰਕੇ ਕਿਸਾਨਾ ਨੂੰ ਢੁੱਕਵਾਂ ਮੁਆਵਜਾ ਦਿੱਤਾ ਜਾਵੇ ਤੇ ਖੇਤੀਬਾੜੀ ਵਿਭਾਗ ਦੀ ਕਾਰਗੁਜ਼ਾਰੀ ਦਰੱਸਤ ਕੀਤੀ ਜਾਵੇਗੀ ਤੇ ਵਿਭਾਗ ਵਿੱਚ ਖਾਲੀ ਪਈਆ ਅਸਾਮੀਆਂ ਨੂੰ ਫੋਰੀ ਤੋਰ ਤੇ ਭਰਿਆ ਜਾਵੇ ਤੇ ਨਕਲੀ ਪੈਸਟੀਸਾਇਡ ਦਵਾਈਆਂ ਵੇਚਣ ਵਾਲੀਆ ਕੰਪਨੀਆ ਖਿਲਾਫ ਟੁਕੜੀ ਕਾਰਵਾਈ ਕੀਤੀ ਜਾਵੇ ।


Story You May Like