आज पूरे देश के लोग प्रधानमंत्री मोदी को तीसरी बार सत्ता सौंपने को आतुर-रवनीत सिंह बिट्टू
ਫਰੀਦਕੋਟ 'ਚ ਦੋ ਗੈਂਗ/ਸਟਰਾਂ ਦਾ ਐਨ/ਕਾਉਂ/ਟਰ
ਫਰੀਦਕੋਟ: ਫਰੀਦਕੋਟ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਹੈ। ਇਸ ਮੁੱਠਭੇੜ 'ਚ ਪਲਿਸ ਨੇ ਦੋ ਗੈਂਗਸਟਰ ਨੂੰ ਫੜ ਲਿਆ ਹੈ। ਦੋਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਵਾਰਦਾਤ ਕਰਨ ਫਰੀਦਕੋਟ ਆਏ ਸਨ। ਪਰ ਪੁਲਿਸ ਵੱਲੋਂ ਇਨ੍ਹਾਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਗਿਆ। ਕਾਬੂ ਕੀਤੇ ਗਏ ਦੋਵੇਂ ਗੈਂਗਸਟਰ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇੱਕ ਦਾ ਨਾਮ ਵਿਪਲ ਪ੍ਰੀਤ ਅਤੇ ਦੂਜੇ ਦਾ ਨਾਮ ਕਰਨ ਉਰਫ਼ ਆਸ਼ੂ ਹੈ। ਲੱਤਾਂ ਵਿੱਚ ਗੋਲੀਆਂ ਲੱਗੀਆਂ ਹੋਣ ਕਾਰਨ ਇਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਸੂਤਰਾਂ ਮੁਤਬਿਕ ਗੈਂਗਸਟਰ ਕਿਸੇ ਜੇ.ਈ 'ਤੇ ਗੋਲੀ ਚਲਾਉਣ ਲਈ ਆਏ ਸਨ ਅਤੇ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਸਾਹਮਣੇ ਤੋਂ ਗੋਲੀਬਾਰੀ ਹੋਈ ਤਾਂ ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋਵਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ।