The Summer News
×
Tuesday, 25 March 2025

ਆਰ.ਐਸ.ਮਾਡਲ ਸਕੂਲ ਦੇ ਵਿਹੜੇ ‘ਚ ਹੋਈ ਬਾਲ ਸਭਾ

ਲੁਧਿਆਣਾ (ਤਮੰਨਾ ਬੇਦੀ ) – ਆਰ.ਐੱਸ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੇ ਵਿਹੜੇ ਵਿੱਚ ਇੱਕ ਬਾਲ ਸਭਾ ਕੀਤੀ ਗਈ। ਇਸ ਸਭਾ ਦਾ ਉਦੇਸ਼ ਰੱਖੜੀ ਦੀ ਸਮਝਾਉਣਾ’ ਦੇਸ਼ ਦੀ ਅਜ਼ਾਦੀ ਦੇ 75 ਸਾਲ ਦੇ ਮੌਕੇ ਤੇ ਮਹਾਨ ਕ੍ਰਾਂਤੀਕਾਰੀ ਅਰਵਿੰਦ ਘੋਸ਼ ਦੇ ਜਨਮ ਉਤਸਵ ਨੂੰ ਮਨਾਉਣਾ ਸੀ। ਸਕੂਲ ਦੇ ਸਿਿਖੱਆ ਨਿਰਦੇਸ਼ਕ ਐਮ. ਐਲ. ਕਾਲੜਾ , ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਦੇਵਗਨ ਅਤੇ ਮੁੱਖ ਅਧਿਆਪਿਕਾ ਸ੍ਰੀਮਤੀ ਸ਼ੁਭ ਲਤਾ ਦੇ ਮਾਰਗ ਦਰਸ਼ਨ ਨਾਲ ਅਯੋਜਿਤ ਇਸ ਸੰਸਕ੍ਰਿਤੀ ਪ੍ਰੋਗਰਾਮ ਦਾ ਸੰਚਾਲਨ ਵਿਦਿਆਰਥਣਾਂ ਦੁਆਰਾ ਕੀਤਾ ਗਿਆ। ਦਸਵੀਂ ਜਮਾਤ ਦੇ ਦਿਵਾਂਸ਼ ਨੇ ਰੱਖੜੀ ਦੇ ਪਾਵਨ ਮੌਕੇ ਦੀ ਮੱਹਤਤਾ ਸਿੱਧ ਕਰਦੇ ਹੋਏ ਵਿਸ਼ਵ ਭਾਈਚਾਰੇ ਦੀ ਭਾਵਨਾ ਦੇ ਲਈ ਪ੍ਰੇਰਿਤ ਕੀਤਾ ਗਿਆ।ਇਸ ਪੁਰਵ ਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਭਰਾ-ਭੈਣ ਦੇ ਮਨੋਭਾਵਾਂ ਨੂੰ ਇੱਕ ਸੁੰਦਰ ਕਵਿਤਾ ਦੁਆਰਾ ਪ੍ਰਸਤੁਤ ਕੀਤਾ ਅਤੇ ਇੱਕ ਹੋਰ ਵਿਦਿਆਰਥਣ ਦੁਆਰਾ ਭੈਣ ਦੀ ਕਾਮਨਾ ਨੂੰ ਗੀਤ ਦੇ ਮਾਧਿਅਮ ਨਾਲ ਦੱਸਿਆ।


ਇਸ ਤੋਂ ਬਾਅਦ ਅਜ਼ਾਦੀ ਦੇ 75 ਸਾਲ ਦੁਆਰਾ ਅਮ੍ਰਿਤ ਕਾਲ ਦੇ ਵੱਲ ਵੱਧ ਰਹੇ ਦਸਵੀਂ ਜਮਾਤ ਦੇ ਵਿਦਿਆਰਥੀ ਦੁਆਰਾ ਸੁਤੰਤਰਤਾ ਪ੍ਰਾਪਤੀ ਵਿੱਚ ਆਰੀਆ ਸਮਾਜ ਦੇ ਮਹਾਨ ਯੋਗਦਾਨ ਨੂੰ ਯਾਦ ਕਰਵਾਇਆ। ਬਾਰ੍ਹਵੀਂ ਦੀ ਵਿਿਦਆਰਥਣ ਜੈਸਮੀਨ ਨੇ ਸੁਤੰਤਰਤਾ ਦਿਵਸ ਤੇ ਕਵਿਤਾ ਪ੍ਰਸਤੁਤ ਕੀਤੀ ਗਈ ਅਤੇ ਬਾਰ੍ਹਵੀਂ ਜਮਾਤ ਦੀ ਨੇਹਾ ਨੇ ਮਹਾਨ ਕ੍ਰਾਂਤੀਕਾਰੀ ਮਹਾਰਿਸ਼ੀ ਅਰਵਿੰਦ ਘੋਸ਼ ਦੇ ਜੀਵਨ ਤੇ ਪ੍ਰਕਾਸ਼ ਪਾਇਆ। ਇੱਕ ਵਿਦਿਆਰਥੀ ਨੇ ਦੇਸ਼ ਭਗਤ ਦੇ ਗੀਤ ਨਾਲ ਸਭ ਵਿੱਚ ਇੱਕ ਜੋਸ਼ ਭਰ ਦਿੱਤਾ ਤੇ ਦੇਸ਼ ਭਗਤੀ ਲਈ ਜਾਗਰੂਕ ਕੀਤਾ। ਸੰਗੀਤ ਵਿਭਾਗ ਦੁਆਰਾ ਪ੍ਰਸਤੁਤ ‘ਵੰਦੇ ਮਾਤ੍ਰਮ’ ਗੀਤ ਦੇ ਭਾਵ ਨਾਲ ਖੁਸ਼ ਕਰ ਕੀਤਾ। ਅੰਤ ਵਿੱਚ ਪ੍ਰਿੰਸੀਪਲ ਸੁਨੀਤਾ ਦੇਵਗਨ ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ 75 ਸਾਲ ਪਹਿਲਾਂ ਰਾਜਨੀਤਿਕ ਤੌਰ ਤੇ ਅਜ਼ਾਦੀ ਪ੍ਰਾਪਤ ਕਰ ਲਈ ਲੇਕਿਨ ਅੱਜ ਵੀ ਸਾਨੂੰ ਆਪਣੀਆਂ ਬੁਰਾਈਆ ਤੋਂ ਆਜ਼ਾਦ ਹੋਣ ਦੀ ਜ਼ਰੁੂਰਤ ਹੈ। ਅੱਜ ਦੇ ਦਿਨ ਬੱਚਿਆ ਨੂੰ ਅਜਿਹਾ ਪ੍ਰਣ ਲੈਣ ਦੀ ਜ਼ਰੂਰਤ ਹੈ।


ਕੈਪਸ਼ਨ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੂੰ ਮੰਗ ਪੱਤਰ ਦਿੰਦੇ ਹੋਏ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲ੍ਹਾ ਲੁਧਿਆਣਾ ਦਾ ਵਫਦ ।


Story You May Like