The Summer News
×
Tuesday, 25 March 2025

ਭਾਰਤ ਸਰਕਾਰ ਬਹੁਤ ਹੀ ਜਲਦੀ ਲਾਲਾ ਜੀ ਦੇ ਇਸ ਘਰ ਲਈ ਬਣਦਾ ਫੰਡ ਰਿਲੀਜ਼ ਕਰੇਗੀ : ਕੈਬਨਿਟ ਮੰਤਰੀ ਸੋਮ ਪ੍ਰਕਾਸ਼

ਜਗਰਾਓ, 13 ਅਗਸਤ (ਹੇਮ ਰਾਜ ਬੱਬਰ, ਰਜਨੀਸ਼ ਬਾਂਸਲ) ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਅੱਜ ਜਗਰਾਓ ਵਿਖੇ ਅੱਜ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੀਆਂ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਵਿਖੇ ਉਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਪਹੁੰਚੇ ਤੇ ਪ੍ਰਧਾਨਮੰਤਰੀ ਦੇ ਸੱਦੇ ਤੇ ਘਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਅੱਜ ਜਗਰਾਓ ਵਿਖੇ ਭਾਜਪਾ ਵਲੋਂ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਮਾਣੂਕੇ, ਭਾਜਪਾ ਆਗੂ ਕੰਵਰ ਨਰਿੰਦਰਪਾਲ ਸਿੰਘ ਤੇ ਜਿਲਾ ਪ੍ਰਧਾਨ ਗੌਰਵ ਖੁੱਲਰ ਸਮੇਤ ਹਲਕੇ ਦੀ ਪੂਰੀ ਭਾਜਪਾ ਲੀਡਰਸ਼ਿਪ ਮੌਜੂਦ ਸੀ ।


ਇਸ ਮੌਕੇ ਜਿੱਥੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਜੀ ਨੇ ਸਭ ਤੋਂ ਪਹਿਲਾਂ ਦੇਸ਼ ਦੇ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਤੇ ਓਨਾ ਦੇ ਜੱਦੀ ਘਰ ਦੀ ਤਰਸਯੋਗ ਹਾਲਾਤ ਦੇਖ ਕੇ ਓਨਾ ਕਿਹਾਕਿ ਭਾਰਤ ਸਰਕਾਰ ਬਹੁਤ ਹੀ ਜਲਦੀ ਲਾਲਾ ਜੀ ਦੇ ਇਸ ਘਰ ਲਈ ਬਣਦਾ ਫੰਡ ਰਿਲੀਜ਼ ਕਰੇਗੀ ਤੇ ਉਨਾਂ ਦੇ ਨਾਮ ਤੇ ਬਣੀ ਲਾਇਬ੍ਰੇਰੀ ਤੇ ਮੈਮੋਰੀਅਲ ਦੀ ਪੂਰੀ ਸੰਭਾਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾਕਿ ਘਰ ਘਰ ਤਿਰੰਗਾ ਦੀ ਮੁਹਿੰਮ ਨੂੰ ਪੂਰੇ ਦੇਸ਼ ਵਿਚੋ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਦੇਸ਼ ਨੂੰ ਹੋਰ ਵੀ ਬੁਲੰਦੀਆਂ ਤੇ ਲੈਂ ਕੇ ਜਾਣ ਲਈ ਭਾਜਪਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਵਾਸੀਆਂ ਦੀ ਤਰੱਕੀ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਹੁਤ ਕੁਝ ਕਰ ਰਹੇ ਹਨ,ਜਿਸ ਦਾ ਪੂਰਾ ਫਾਇਦਾ ਦੇਸ਼ ਵਾਸੀਆਂ ਨੂੰ ਮਿਲੇਗਾ।


ਇਸ ਮੌਕੇ ਜਿਲਾ ਪ੍ਰਧਾਨ ਗੌਰਵ ਖੁੱਲਰ ਨੇ ਜਿਥੇ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਤੇ ਨਾਲ ਹੀ ਕੈਬਨਿਟ ਮੰਤਰੀ ਦਾ ਜਗਰਾਓ ਪਹੁੰਚਣ ਤੇ ਸਵਾਗਤ ਕੀਤਾ ਤੇ ਕਿਹਾਕਿ ਪੂਰੇ ਦੇਸ਼ ਦੀ ਤਰਾਂ ਜਗਰਾਓ ਵਿਖੇ ਵੀ ਭਜਾਪਾ ਇਕਜੁੱਟ ਹੈ ਤੇ ਓਹ ਵੀ ਜਗਰਾਓ ਵਾਸੀਆਂ ਸਮੇਤ ਦੇਸ਼ ਵਾਸੀਆਂ ਨੂੰ ਆਪਣੇ ਘਰ ਘਰ ਤਿਰੰਗਾ ਲਾਉਣ ਦੀ ਅਪੀਲ ਕਰਦੇ ਹਨ।


Story You May Like