The Summer News
×
Friday, 17 May 2024

ਰਵਨੀਤ ਬਿੱਟੂ ਨੇ ਗੁਰਦੁਆਰਾ ਨਾਨਕਸਰ ਕਲੇਰਾਂ ਸਾਹਿਬ ਵਿਖੇ ਨਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਲੁਧਿਆਣਾ ਜਗਰਾਉਂ 2 ਮਈ (ਦਲਜੀਤ ਵਿੱਕੀ) ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਅਨੇਕਾਂ ਗੁਰੂਆਂ ਪੀਰਾਂ ਦੀ ਬੰਦਗੀ ਸਮੇਤ ਐਸੇ ਮਹਾਂਪੁਰਖਾਂ ਤੋਂ ਸੇਧ ਲੈ ਕੇ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਸੇਵਾ ਭਾਵਨਾ ਨੇ ਪੰਜਾਬੀਆਂ ਦਾ ਨਾਮ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਕੀਤਾ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਨਾਨਕਸਰ ਕਲੇਰਾਂ ਜਗਰਾਓ ਵਿਖੇ ਨਮਸਤਕ ਹੁੰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਕੀਤਾ। ਇਸ ਮੌਕੇ ਨਾਨਕਸਰ ਸੰਪਰਦਾ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਜੀ, ਬਾਬਾ ਅਰਵਿੰਦਰ ਸਿੰਘ ਜੀ ਆਦਿ ਵੱਲੋਂ ਉਨਾਂ ਨੂੰ ਬਾਬਾ ਨੰਦ ਸਿੰਘ ਜੀ ਦੇ ਅਸਥਾਨ ਤੇ ਹਾਜ਼ਰੀਆਂ ਭਰਨ ਦੇ ਚਲਦਿਆਂ ਸਨਮਾਨ ਵੀ ਕੀਤਾ ਗਿਆ।


ਇਸ ਮੌਕੇ ਉਹਨਾਂ ਦੇ ਨਾਲ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਰੋਹਿਤ ਅਗਰਵਾਲ ਗੇਜਾ ਰਾਮ ਸੁਖਵੰਤ ਸਿੰਘ ਢਿੱਲੋ ਅੰਕੁਸ਼ ਸਹਿਜਪਾਲ ਡਾਕਟਰ ਰਜਿੰਦਰ ਸ਼ਰਮਾ ਸੁਮਿਤ ਅਰੋੜਾ ਨਵੀਨ ਜੈਨ ਬ੍ਰਿਜ ਲਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਨਾਲ ਸਨ। ਉਹਨਾਂ ਕਿਹਾ ਕਿ ਐਸੇ ਮਹਾਂਪੁਰਖਾਂ ਦੇ ਵੱਲੋਂ ਨੌਜਵਾਨ ਪੀੜੀ ਨੂੰ ਸੇਵਾ ਭਾਵਨਾ ਅਤੇ ਨਸ਼ਿਆਂ ਤੋਂ ਮੋੜ ਕੇ ਸਹੀ ਰਸਤੇ ਵੱਲ ਤੋਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਹਨ।ਇਸ ਮੌਕੇ ਬਿੱਟੂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ

Story You May Like