ਲੁਧਿਆਣਾ ਸੀਜੀਐੱਸਟੀ ਦੀ ਟੀਮ ਵੱਲੋਂ ਕਾਰੋਬਾਰੀ ਦੇ ਘਰ ਛਾਪੇਮਾਰੀ, ਕਾਰੋਬਾਰੀ ਦੇ ਪਰਿਵਾਰ ਨੇ ਪੁਲੀਸ ਤੇ ਕੀਤਾ ਹਮਲਾ
ਲੁਧਿਆਣਾ : (ਭਰਤ ਸ਼ਰਮਾ) – ਲੁਧਿਆਣਾ ਵਿੱਚ ਇੱਕ ਕਾਰੋਬਾਰੀ ਦੇ ਘਰ ਪਹੁੰਚੀ ਸੀਜੀਐੱਸਟੀ ਦੀ ਟੀਮ ਤੇ ਕਾਰੋਬਾਰੀ ਦੇ ਪਰਿਵਾਰ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸੀਜੀਐੱਸਟੀ ਟੀਮ ਦੇ ਉੱਤੇ ਪੱਥਰ ਵਰਸਾਏ ਗਏ ਇਸ ਦੌਰਾਨ ਕਾਰ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਰੋਬਾਰੀ ਦੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਦਰਅਸਲ ਪੂਰਾ ਮਾਮਲਾ ਬਸੰਤ ਐਵੀਨਿਊ ਦਾ ਹੈ ਜਿਥੇ ਸੀਜੀਐੱਸਟੀ ਦੀ ਟੀਮ ਕਾਰੋਬਾਰੀ ਯਸ਼ਪਾਲ ਮਿੱਤਲ ਦੇ ਘਰ ਛਾਪੇਮਾਰੀ ਕਰਨ ਗਈ ਸੀ ਇੰਸਪੈਕਟਰ ਰੋਹਿਤ ਮੀਣਾ ਵੱਲੋਂ ਵਾਰੰਟ ਕੱਢੇ ਗਏ ਸਨ ਅਤੇ ਜਦੋਂ ਪੂਰੀ ਟੀਮ ਛਾਪੇਮਾਰੀ ਕਰਨ ਕਾਰੋਬਾਰੀ ਦੇ ਘਰ ਪਹੁੰਚੀ ਤਾਂ ਯਸ਼ਪਾਲ ਮਹਿਤਾ ਉਸ ਦੀ ਬਹੂ ਉਸ ਦੇ ਬੇਟੇ ਅਤੇ ਹੋਰ ਕੁਝ ਸਾਥੀਆਂ ਵੱਲੋਂ ਮਿਲ ਕੇ ਟੀਮ ਤੇ ਪੱਥਰਬਾਜ਼ੀ ਕਰ ਦਿੱਤੀ ਗਈ ਇੱਥੋਂ ਤੱਕ ਕਿ ਐਡੀਸ਼ਨਲ ਕਮਿਸ਼ਨਰ ਸੀਜੀਐੱਸਟੀ ਅਤੇ ਹੋਰ ਅਧਿਕਾਰੀਆਂ ਨਾਲ ਵੀ ਬਦਸਲੂਕੀ ਕੀਤੀ ਗਈ|
ਸੀਜੀਐੱਸਟੀ ਦੀ ਟੀਮ ਦੀ ਟੀਮ ਨੂੰ ਕਾਰਵਾਈ ਕਰਨ ਵਿਚ ਵਿਘਨ ਪਾਇਆ ਗਿਆ ਜਿਸ ਤੋਂ ਬਾਅਦ ਆਪਣੇ ਬਚਾਅ ਲਈ ਉਨ੍ਹਾਂ ਵੱਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਇੱਥੋਂ ਤੱਕ ਕਿ ਜਦੋਂ ਉਹ ਛਾਪੇਮਾਰੀ ਕਰਨ ਤੋਂ ਬਾਅਦ ਘਰ ਤੋਂ ਨਿਕਲਣ ਲੱਗੇ ਉਨ੍ਹਾਂ ਦਾ ਰਾਹ ਵੀ ਰੋਕਿਆ ਗਿਆ ਇਸ ਦੀ ਕੁਝ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਮੁਲਜ਼ਮਾਂ ਤੇ ਬਸੰਤ ਐਵੀਨਿਊ ਪੁਲੀਸ ਸਟੇਸ਼ਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਧਾਰਾ 186, 353, 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਮਾਮਲੇ ਦੇ ਵਿੱਚ ਯਸ਼ਪਾਲ ਮਹਿਤਾ ਉਨ੍ਹਾਂ ਦੀ ਨੂੰਹ ਅਲਕਾ ਮਹਿਤਾ ਸੁਗੰਧਾਂ ਮਹਿਤਾ ਉਨ੍ਹਾਂ ਦੀ ਬੇਟੀ ਅਤੇ ਕੁੱਝ ਅਣਪਛਾਤੇ ਸਹਿਯੋਗੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਆਈ ਪੀ ਸੀ ਦੀ ਧਾਰਾ 332 ਅਤੇ 427 ਵੀ ਲਗਾਈ ਗਈ ਹੈ ਪੁਲਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ ਇਸ ਦੇ ਦਾਅਵੇ ਕੀਤੇ ਜਾ ਰਹੇ ਹਨ |