ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਮਨਾਇਆ ਅੰਤਰਰਾਸ਼ਟਰੀ ਨੌਜਵਾਨ ਦਿਵਸ
ਲੁਧਿਆਣਾ, 1 3 ਅਗਸਤ। ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਅੰਤਰਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਕੈਂਪਸ ‘ਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਮੈਨੇਜਮੈਂਟ ਅਤੇ ਤਕਨੀਕਾਂ ‘ਚ ਆ ਰਹੇ ਬਦਲਾਓ ਤੇ ਚਰਚਾ ਕਰਦੇ ਹੋਏ ਵਿਦਿਆਰਥੀਆਂ ਨਾਲ ਮਿਆਰੀ ਸਿੱਖਿਆਂ ਪ੍ਰਾਪਤ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਸਭ ਨੂੰ ਜਾਗਰੂਕ ਕੀਤਾ ਗਿਆ । ਇਸ ਦੌਰਾਨ ਖ਼ਾਸ ਤੌਰ ਤੇ ਦੂਜੇ ਦੇਸ਼ਾਂ ਤੋਂ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਹਿੱਸਾ ਲਿਆ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਦੁਨੀਆ ‘ਚ ਉਹੀ ਕੌਮਾਂ ਤਰੱਕੀ ਕਰ ਸਕੀਆਂ ਹਨ ਜੋ ਸਮੇਂ ਦਾ ਹਾਣੀ ਹੋ ਕੇ ਚੱਲਿਆਂ ਹਨ ਇਸ ਲਈ ਅੱਜ ਭਾਰਤ ਨੂੰ ਦੁਨੀਆ ਦੇ ਨਕਸ਼ੇ ਤੇ ਇਕ ਸੁਪਰ ਪਾਵਰ ਬਣਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ ਕਿਉਂਕਿ ਅੱਜ ਵਿਸ਼ਵ ਪੱਧਰ ਤੇ ਤਕਨੀਕ ਅਤੇ ਮੈਨੇਜਮੈਂਟ ‘ਚ ਵੱਡੇ ਪੱਧਰ ਤੇ ਬਦਲਾਓ ਆ ਰਹੇ ਹਨ ਅਤੇ ਨੌਜਵਾਨ ਪੀੜੀ ਨੂੰ ਇਨ੍ਹਾਂ ਮੁਕਾਬਲਿਆਂ ਲਈ ਤਿਆਰ ਹੋਣਾ ਪਵੇਗਾ । ਉਨ੍ਹਾਂ ਅੱਗੇ ਕਿਹਾ ਕਿ ਬੇਸ਼ੱਕ ਭਾਰਤ ਤਰੱਕੀ ਕਰ ਰਿਹਾ ਹੈ ਪਰ ਅੱਜ ਨੌਜਵਾਨ ਹੀ ਦੇਸ਼ ਨੂੰ ਅਸਲੀ ਤਰੱਕੀ ਤੇ ਲਿਜਾ ਸਕਦੇ ਹਨ।
ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਜਿਵੇਂ ਭਾਰਤ ‘ਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੌਜਵਾਨਾਂ ਦਾ ਯੋਗਦਾਨ,ਰਾਜਨੀਤੀ ‘ਚ ਨੌਜਵਾਨਾਂ ਦੀ ਅਗਵਾਈ ਦੀ ਲੋੜ, ਵਾਤਾਵਰਨ ਦੀ ਸੰਭਾਲ ਅਤੇ ਨੌਜਵਾਨ ਪੀੜੀ ਜਿਹੇ ਅਹਿਮ ਵਿਸ਼ਿਆਂ ਤੇ ਚਰਚਾ ਕੀਤੀ ਗਈ ।