The Summer News
×
Saturday, 18 May 2024

ਗੱਡੀ ‘ਚੋਂ ਮਿਲੀ ਏਐਸਆਈ ਦੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਫਿਰੋਜ਼ਪੁਰ, 1 ਫਰਵਰੀ (ਪਰਮਜੀਤ ਸਖਾਣਾ) : ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ ਦੀ ਦਾਣਾ ਮੰਡੀ ਵਿੱਚ ਗੱਡੀ ਵਿਚੋਂ ਮਿਲੀ ਏ.ਐਸ.ਆਈ ਦੀ ਲਾਸ਼ ਦੱਸਿਆ ਜਾ ਰਿਹਾ ਹੈ। ਕਿ ਏ ਐਸ ਆਈ ਚਰਨਜੀਤ ਸਿੰਘ ਵਾਸੀ ਫਰੀਦਕੋਟ ਦੀ ਲਾਸ਼ ਆਪਣੀ ਹੀ ਕਾਰ ਵਿੱਚ ਮ੍ਰਿਤਕ ਹਾਲਤ ਵਿੱਚ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸ਼ਾਤੀ ਨਗਰ ਤਲਵੰਡੀ ਭਾਈ ਜੋ ਮੋਗਾ ਵਿਖੇ ਤੈਨਾਤ ਸੀ ਅਤੇ ਉਸਦੀ ਸਰਵਿਸ ਰਿਵਾਲਵਰ ਵੀ ਉਸਦੇ ਨਜਦੀਕ ਪਈ ਪਾਈ ਗਈ ਹੈ। ਜੋ ਤਸਵੀਰ ਸਾਹਮਣੇ ਆਈ ਹੈ। ਉਸ ਵਿੱਚ ਮੁਲਾਜ਼ਮ ਦੇ ਗਰਦਨ ਵਿੱਚ ਗੋਲੀ ਲੱਗੀ ਦਾ ਨਿਸ਼ਾਨ ਨਜਰ ਆ ਰਿਹਾ ਹੈ। ਜਿਸ ਨੂੰ ਲੈਕੇ ਜਦੋਂ ਡੀਐਸਪੀ ਡੀ ਫਤਹਿ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਦੀ ਲਾਸ਼ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਸਾਹਮਣੇ ਆਵੇਗਾ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਮੁਲਾਜ਼ਮ ਦੀ ਲਾਸ਼ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਿਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।

Story You May Like