The Summer News
×
Saturday, 04 May 2024

119 ਸਾਲ ਪੁਰਾਣਾ ਹੈ ਇਹ ਕਾਲਕਾ-ਸ਼ਿਮਲਾ ਰੇਲਵੇ ਟਰੈਕ, ਜਿਸਦੇ ਪਿੱਛੇ ਦੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼..!!

ਚੰਡੀਗੜ੍ਹ : ਸ਼ਿਮਲਾ ਜਿਸ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਜਿਸ ਦੀ ਸੁੰਦਰਤਾ ਦੇਖਣ 'ਤੇ ਬਰਫ ਨਾਲ ਲੁਕੇ ਪਹਾੜਾਂ ਨੂੰ ਦੇਖਣ ਤੇ ਨਾਲ ਹੀ ਉਸ ਦਾ ਅਨੰਦ ਲੈਣ ਲਈ ਸੈਲਾਨੀਆਂ ਦਾ ਇੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਦਸ ਦੇਈਏ ਕਿ ਜੋ ਸੈਲਾਨੀ ਸ਼ਿਮਲੇ ਆਉਦੇ ਹਨ, ਉਹ ਕਾਲਕਾ ਸ਼ਿਮਲਾ ਟਰੇਨ 'ਚ ਸਫਰ ਕਰਨ ਨੂੰ ਲੈ ਕੇ ਕਾਫੀ ਉਤਸ਼ਾਹ ਰਹਿੰਦੇ ਹਨ। ਦਸ ਦੇਈਏ ਕਿ ਇਹ ਰੇਲ ਟ੍ਰੈਕ ਕਾਫੀ ਸਾਲ ਪੁਰਾਣਾ ਹੈ। ਇਹ ਰੇਲ ਟ੍ਰੈਕ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ। ਇਸ ਰੇਲਵੇ ਟਰੈਕ ਦੀ ਖੂਬਸੂਰਤੀ ਫਿਲਮੀ ਪਰਦੇ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤੱਕ ਛਾਈ ਹੋਈ ਹੈ। ਅੱਜ ਵੀ ਸੈਲਾਨੀਆਂ ਵਿੱਚ ਇਸ ਲੋਕੇਸ਼ਨ ਦਾ ਕ੍ਰੇਜ਼ ਬਰਕਰਾਰ ਹੈ। ਇੱਥੇ ਲੋਕ ਵੱਡੀ ਗਿਣਤੀ ਵਿੱਚ ਇਸ ਸਥਾਨ ਖੂਬਸੂਰਤ ਨੂੰ ਦੇਖਣ ਆਉਂਦੇ ਹਨ।


ਜਾਣਕਾਰੀ ਮੁਤਾਬਕ ਵਰਤਮਾਨ 'ਚ ਇਸ ਰੂਟ 'ਤੇ ਛੇ ਰੇਲ ਗੱਡੀਆਂ ਚਲਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਰੇਲ ਟ੍ਰੈਕ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ।


ਇਸ ਰੇਲਵੇ ਟਰੈਕ ਦੀ ਖੂਬਸੂਰਤੀ ਫਿਲਮੀ ਪਰਦੇ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤੱਕ ਛਾਈ ਹੋਈ ਹੈ। ਅੱਜ ਵੀ ਸੈਲਾਨੀਆਂ ਵਿੱਚ ਇਸ ਲੋਕੇਸ਼ਨ ਦਾ ਕ੍ਰੇਜ਼ ਬਰਕਰਾਰ ਹੈ। ਇੱਥੇ ਲੋਕ ਵੱਡੀ ਗਿਣਤੀ ਵਿੱਚ ਦੇਖਣ ਆਉਂਦੇ ਹਨ। ਇਹ ਸਥਾਨ ਜਿੰਨਾ ਖੂਬਸੂਰਤ ਹੈ। ਇਹ ਭਾਰਤ ਦੀਆਂ ਪਹਾੜੀਆਂ 'ਤੇ ਬਣੇ ਸਭ ਤੋਂ ਖੂਬਸੂਰਤ ਰੇਲਵੇ ਟਰੈਕਾਂ ਵਿੱਚੋਂ ਇੱਕ ਹੈ। ਇਸ ਰੇਲਵੇ ਲਾਈਨ ਨੂੰ ਖਿਡੌਣਾ ਰੇਲ ਲਾਈਨ ਵੀ ਕਿਹਾ ਜਾਂਦਾ ਹੈ। ਇਹ ਰੇਲਵੇ ਟਰੈਕ ਹਿਮਾਚਲ ਦੇ ਖ਼ੂਬਸੂਰਤ ਮੈਦਾਨਾਂ 'ਚੋਂ ਲੰਘਦਾ ਹੈ। ਜਾਣਕਾਰੀ ਮੁਤਾਬਿਕ ਸਫਰ ਦੌਰਾਨ ਦੇਵਦਾਰ ਦੇ ਦਰੱਖਤ, ਛੋਟੀਆਂ-ਛੋਟੀਆਂ ਪਹਾੜੀਆਂ, ਹਿਮਾਚਲ ਦੀ ਹਰਿਆਲੀ ਅਤੇ ਛੋਟੇ-ਛੋਟੇ ਆਕਰਸ਼ਕ ਪੁਲ, ਇਹ ਰੇਲਵੇ ਟਰੈਕ ਸਵਰਗ ਦਾ ਸਫ਼ਰ ਤੈਅ ਕਰਦਾ ਹੈ।


ਜਾਣੋ ਇਸ ਦਾ ਇਤਿਹਾਸ :


ਕਾਲਕਾ-ਸ਼ਿਮਲਾ ਰੇਲਵੇ ਟਰੈਕ ਦੀ ਸ਼ੁਰੂਆਤ 9 ਨਵੰਬਰ 1903 ਨੂੰ ਹੋਈ ਸੀ।ਇਸ ਦਾ ਨਿਰਮਾਣ ਬ੍ਰਿਟਿਸ਼ ਕਾਲ ਦੌਰਾਨ 19ਵੀਂ ਸਦੀ ਦੇ ਮੱਧ ਵਿੱਚ ਸ਼ੁਰੂ ਹੋਇਆ ਸੀ। ਦਸ ਦੇਈਏ ਕਿ ਇਹ 119 ਸਾਲ ਪੁਰਾਣਾ ਹੈ। ਇਸ ਦੇ ਨਾਲ ਹੀ 96 ਕਿਲੋਮੀਟਰ ਦੀ ਦੂਰੀ ਵਾਲੇ ਇਸ ਰੇਲਵੇ ਟਰੈਕ 'ਤੇ 800 ਪੁਲਾਂ ਤੋਂ ਰੇਲਗੱਡੀਆਂ ਲੰਘਦੀਆਂ ਹਨ ,ਤੇ 18 ਸਟੇਸ਼ਨ ਹਨ। ਕਾਲਕਾ 'ਤੇ ਸ਼ਿਮਲਾ ਤਕ ਰੇਲ ਗੱਡੀ 103 ਸੁਰੰਗਾਂ ਵਿਚੋਂ ਨਿਕਲਦੀ ਹੈ, ਤੇ 33 ਨੰਬਰ ਬੜੋਗ ਸੁਰੰਗ ਹੈ ਜਿਸ ਦੇ ਸਭ ਤੋਂ ਲੰਬੇ (1144 ਮੀਟਰ) ਰੇਲ ਟਰੈਕ ‘ਤੇ ਹਨ,ਇਸ ਦੇ ਨਾਲ ਹੀ 869 ਛੋਟੇ-ਵੱਡੇ ਪੁੱਲ ਹਨ। ਸੰਨ 1921 ਵਿਚ ਇਸ ਟਰੈਕ ‘ਤੇ ਮਹਾਤਮਾ ਗਾਂਧੀ ਨੇ ਵੀ ਸਫਰ ਕੀਤਾ ਸੀ। ਦਸ ਦਿੰਦੇ ਹਾਂ ਕਿ ਸਾਲ 2008 ਵਿਚ ਯੂਨੈਸਕੋ ਨੇ ਇਸ ਰੇਲ ਟਰੈਕ ਨੂੰ ਵਰਲਡ ਹੈਰੀਟੇਜ ਦਾ ਦਰਜਾ ਦਿੱਤਾ ਸੀ। ਇਸ ਦੇ ਨਾਲ ਹੀ ਹਰ ਸਾਲ ਇੱਥੇ ਲੱਖਾਂ ਸੈਲਾਨੀ ਇਸ ਰੌਚਕ 'ਤੇ ਸੁਹਾਵਣੇ ਸਫਰ ਦੇ ਨਜ਼ਾਰੇ ਲੈਂਦੇ ਹਨ।


(ਮਨਪ੍ਰੀਤ ਰਾਓ)


 


 


 


 


 


 


 


 


 


 


 


 


 

Story You May Like