The Summer News
×
Sunday, 12 May 2024

ਸਾਵਧਾਨ ਪੈਸੇ ਰੱਖਦੇ ਸਮੇਂ ਨਾ ਕਰੋੋ ਇਹ ਕੰਮ,ਨਹੀਂ ਤਾਂ ਹੋ ਜਾਵੇਗਾ ਤੁਹਾਡਾ ਦੁਗਣਾ ਨੁਕਸਾਨ..

ਚੰਡੀਗੜ੍ਹ : ਹਰ ਇੱਕ ਧਰਮ ਅਤੇ ਧਾਰਮਿਕ ਚੀਜ਼ਾਂ ਸਾਡੀ ਜ਼ਿੰਦਗੀ ‘ਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਅਕਸਰ ਲੋਕ ਆਪਣੇ ਘਰਾਂ ‘ਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਲੈਣ ਲਈ ਵਾਸਤੂ ਸ਼ਾਸਤਰ ਅਨੁਸਾਰ ਪੂਜਾ ਕਰਦੇ ਹਨ।
ਆਮ ਤੌਰ ਤੇ ਲੋਕ ਘਰ ‘ਚ ਪੈਸੇ ਦੀ ਵਰਕਤ ਰੱਖਣ ਲਈ ਬਹੁਤ ਸਾਰੇ ਘਰੇਲੂ ਉਪਾਅ ਵੀ ਕਰਦੇ ਹਨ।


ਜਿਸ ਕਾਰਨ ਪੈਸਿਆਂ ਵਿੱਚ ਕੋਈ ਕਮੀ ਨਹੀਂ ਆਂਉਂਦੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਜੇਕਰ ਲਕਸ਼ਮੀ ਮਾਤਾ ਨਾਰਾਸ਼ ਹੋ ਜਾਵੇ, ਤਾਂ ਘਰ ‘ਚ ਗਰੀਬੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ , ਬਹੁਤ ਸਾਰੇ ਲੋਕ ਸਖ਼ਤ ਮਿਹਨਤ ਕਰਨ ਤੋਂ ਬਆਦ ਵੀ ਉਹਨਾਂ ਕੋਲ ਪੈਸਿਆ ਦੀ ਵਰਕਤ ਨਹੀਂ ਰਹਿੰਦੀ, ਸ਼ਾਸਤਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਮਾਂ ਲਕਸ਼ਮੀ ਦੀ ਪੂਜਾ ਕਰਨ ਦੇ ਨਾਲ- ਨਾਲ ਕੁਝ ਵਾਸਤੂ ਉਪਾਅ ਕਰਨੇ ਵੀ ਜ਼ਰੂਰੀ ਹੁੰਦੇ ਹਨ।


ਆਓ ਤੁੁਹਾਨੂੰ ਉਹਨਾਂ ਚੀਜ਼ਾਂ ਬਾਰੇ ਦੱਸ ਦਿੰਦੇ ਹਾਂ ਜਿਨ੍ਹਾਂ ਚੀਜ਼ਾਂ ਦਾ ਪੈਸੇ ਗਿਣਦੇ ਸਮੇਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ।



  1. ਕਦੇ ਵੀ ਪੈਸੇ ਥੁੱਕ ਲਗਾਕੇ ਨਾ ਗਿਣੋ :- ਸ਼ਾਸਤਰਾਂ ਅਨੁਸਾਰ ਕਦੇ ਵੀ ਪੈਸਿਆ ਨੂੰ ਥੁੱਕ ਲਗਾਕੇ ਨਹੀਂ ਗਿਣਨਾ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪੈਸਿਆਂ ਉਪਰ ਥੁੱਕ ਲਗਾਕੇ ਗਿਣਨ ਦੀ ਆਦਤ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਪੈਸਿਆ ਉਪਰ ਵਾਰ-ਵਾਰ ਥੁੱਕ ਲਗਾਉਣ ਕਾਰਨ ਮਾਂ ਲਾਕਸ਼ਮੀ ਨਾਰਾਜ਼ ਹੋ ਜਾਂਦੀ ਹੈ, ਅਤੇ ਆਰਥਿਕ ਮੁਸ਼ਕਿਲਾਂ ਦਾ ਕਾਰਨ ਬਾਣਦੀ ਹੈ।

  2.  ਕੇਵਲ ਪਰਸ ‘ਚ ਹੀ ਰੱਖੋ ਪੈਸੇ :- ਬਹੁਤ ਸਾਰੇ ਕਾਰਨ ਹੁੰਦੇ ਹਨ ਜਿੰਨ੍ਹਾਂ ਦੀ ਵਜ੍ਹਾਂ ਨਾਲ ਲਕਸ਼ਮੀ ਮਾਤਾ ਨਾਰਾਜ਼ ਹੋ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਮਾਂ ਲਕਸ਼ਮੀ ਨੂੰ ਹਿੰਦੂ ਧਰਮ ‘ਚ ਧਨ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਧਨ ‘ਚ ਦੇਵੀ ਮਾਂ ਦਾ ਵਾਸ ਹੁੰਦਾ ਹੈ। ਸ਼ਾਸਤਰਾਂ ਅਨੁਸਾਰ ਮੰਨਿਆ ਜਾਂਦਾ ਹੈ ਕਿ ਪਰਸ ਵਿੱਚ ਪੈਸਿਆਂ ਤੋਂ ਇਲਾਵਾ ਹੋਰ ਕੁੱਝ ਨਹੀਂ ਰੱਖਣਾ ਚਾਹੀਦਾ। 


          ਮਨਪ੍ਰੀਤ ਰਾਓ


 

Story You May Like