The Summer News
×
Tuesday, 21 May 2024

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਫਾਈ ਮੁਹਿੰਮ ਤੇ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮ ਦਾ ਕੀਤਾ ਗਿਆ ਆਯੋਜਨ

ਮੰਡੀ ਗੋਬਿੰਦਗੜ੍ਹ - ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਐਨ.ਐਸ.ਐਸ ਵਿੰਗ ਵੱਲੋਂ ਕੈਂਪਸ ਵਿੱਚ ਸਫਾਈ ਮੁਹਿੰਮ ਦੇ ਨਾਲ-ਨਾਲ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਡਾ. ਜੇ.ਕੇ ਸ਼ਰਮਾ, ਡਾਇਰੈਕਟਰ, ਆਈ.ਈ.ਡੀ.ਸੀ ਅਤੇ ਕੋਆਰਡੀਨੇਟਰ, ਐਨ.ਐਸ.ਐਸ ਵਿੰਗ ਨੇ ਡਾ. ਜ਼ੋਰਾ ਸਿੰਘ, ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਦਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਤੇ ਜੀ ਆਈਆਂ ਆਖਿਆ।


ਡਾ. ਜ਼ੋਰਾ ਸਿੰਘ, ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਨੇ ਕੈਂਪਸ ਵਿੱਚ ਅਜਿਹੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕਰਨ ਲਈ ਯੂਨੀਵਰਸਿਟੀ ਦੇ ਐਨ.ਐਸ.ਐਸ ਵਿੰਗ ਨੂੰ ਵਧਾਈ ਦਿੱਤੀ। ਡਾ. ਜ਼ੋਰਾ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਪਲਾਸਟਿਕ ਸਾਡੀ ਸਿਹਤ ਅਤੇ ਵਾਤਾਵਰਨ 'ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਮੁਕਤ ਕੈਂਪਸ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ ਕਿਵੇਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਚਾਹਿਦਾ ਹੈ ਅਤੇ ਪਲਾਸਟਿਕ ਦੇ ਕੂੜੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣਾ ਚਾਹਿਦਾ ਹੈ।


9-2


ਡਾ. ਜੇ.ਕੇ.ਸ਼ਰਮਾ, ਡਾਇਰੈਕਟਰ ਆਈ.ਈ.ਡੀ.ਸੀ. ਅਤੇ ਕੋਆਰਡੀਨੇਟਰ, ਐੱਨ.ਐੱਸ.ਐੱਸ. ਵਿੰਗ ਨੇ ਸਫਾਈ ਦੀ ਲੋੜ ਅਤੇ ਵਾਤਾਵਰਣ 'ਤੇ ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਡਿਸਪੋਜ਼ੇਬਲ ਪਲਾਸਟਿਕ ਵਾਤਾਵਰਣ ਵਿੱਚ ਜ਼ਹਿਰੀਲੇ ਰਸਾਇਣ ਵੀ ਛੱਡਦਾ ਹੈ ਅਤੇ ਜੀਵ ਨੂੰ ਭੌਤਿਕ, ਰਸਾਇਣਕ ਨੁਕਸਾਨ ਅਤੇ ਜੈਵਿਕ ਨੁਕਸਾਨ ਪਹੁੰਚਾਉਂਦਾ ਹੈ।ਉਨ੍ਹਾਂ ਦੱਸਿਆ ਕਿ ਕਿਵੇਂ ਪਲਾਸਟਿਕ ਦੇ ਥੈਲੇ ਸਾਡੇ ਜੀਵਨ ਚੱਕਰ ਦੇ ਸ਼ੁਰੂ ਤੋਂ ਅੰਤ ਤੱਕ  ਕੁਦਰਤੀ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੇ ਹਨ। ਇਸ ਲਈ ਸਾਨੂੰ ਇਨ੍ਹਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ।


ਡਾ. ਜੇ.ਕੇ. ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਯੂਨੀਵਰਸਿਟੀ ਦੀ ਐਨ.ਐਸ.ਐਸ ਟੀਮ ਦੁਆਰਾ ਸਾਂਝੇ ਤੌਰ 'ਤੇ ਚਲਾਈ ਗਈ ਸੀ, ਜਿਸ ਵਿੱਚ ਸਮਾਜਿਕ ਵਿਗਿਆਨ, ਫਾਰਮੇਸੀ, ਖੇਤੀਬਾੜੀ, ਆਯੁਰਵੇਦ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਦਾ ਭਰਪੂਰ ਆਨੰਦ ਲਿਆ।


9-1


ਇਸ ਸਫਾਈ ਮੁਹਿਮ ਵਿੱਚ ਡਾ. ਦਵਿੰਦਰ ਸ਼ਰਮਾ, ਡਾਇਰੈਕਟਰ ਸਕੂਲ ਆਫ਼ ਸੋਸ਼ਲ ਸਾਇੰਸਿਜ਼, ਪ੍ਰੋ. ਧਰਮਿੰਦਰ, ਡਾ. ਰਮਨਜੀਤ ਕੌਰ, ਡਾ. ਅਰਸ਼ਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਵਿਭਾਗ,  ਓਸ਼ੀਨਾ, ਸਕੂਲ ਆਫ਼ ਫਾਰਮੇਸੀ, ਗਗਨਦੀਪ ਕੌਰ ਅਤੇ ਪੁਨੀਤ ਗਿੱਲ,  ਲਾਲ ਸਿੰਘ ਸਕੂਲ ਆਫ਼ ਨਰਸਿੰਗ ਅਤੇ ਰਵਿੰਦਰ ਸਿੰਘ, ਸਕੂਲ ਆਫ਼ ਐਗਰੀਕਲਚਰ ਵੀ ਹਾਜ਼ਰ ਸਨ।

Story You May Like