The Summer News
×
Tuesday, 21 May 2024

ਦੇਸ਼ ਭੂਮੀ ਕਾਂਗਰਸ ਦੀ ਜਿੱਤ ਇਤਿਹਾਸਕ : ਕੈੜਾ

ਲੁਧਿਆਣਾ 8 ਦਸੰਬਰ - ਅੱਜ ਹਿਮਾਚਲ ਪ੍ਰਦੇਸ਼ ਦੇ ਨਤੀਜੇ ਨੇ ਕਾਂਗਰਸ ਪਾਰਟੀ ਵਿੱਚ ਨਵੀਂ ਜਾਨ ਪਾਉਣ ਦਾ ਕੰਮ ਕੀਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਿਰਮਲ ਸਿੰਘ ਕੈੜਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਨੇ ਇਤਿਹਾਸਿਕ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਅਬਦੁੱਲਾਪੁਰ ਵਿਖੇ ਪ੍ਰਗਟ ਕੀਤੇ । ਕੈੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੱਤਾ ਵਿਰੋਧ ਦੀ ਲਹਿਰ ਕਰਕੇ ਲੋਕਾਂ ਨੇ ਕਾਂਗਰਸ ਪਾਰਟੀ ਤੇ ਵਿਸ਼ਵਾਸ਼ ਕਰਦੇ ਹੋਏ ਪ੍ਰਦੇਸ਼ ਦੀ ਸੱਤਾ ਦੀ ਚਾਬੀ ਕਾਂਗਰਸ ਪਾਰਟੀ ਦੇ ਮਜ਼ਬੂਤ ਹੱਥਾਂ ਵਿੱਚ ਦਿੱਤੀ ਹੈ । ਕੈੜਾ ਨੇ ਕਿਹਾ ਕਿ ਇਹ ਚੌਣ ਨਤੀਜੇ 2024 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਹਿਮ ਹਨ । ਗੁਜਰਾਤ ਸਬੰਧੀ ਕੈੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੀ ਤਾਕਤ ਗੁਜਰਾਤ ਚੋਣਾਂ ਵਿੱਚ ਲਗਾ ਦਿੱਤੀ, ਨਾਲ ਹੀ ਆਪ ਪਾਰਟੀ ਜੋ ਕਿ ਬੀਜੇਪੀ ਦੀ ਬੀ ਟੀਮ ਹੈ, ਉਹਨਾਂ ਵੋਟਾਂ ਦੇ ਵੰਡੀਕਰਨ ਦਾ ਕੰਮ ਕੀਤਾ, ਜਿਸ ਨਾਲ ਗੁਜਰਾਤ ਦੇ ਚੋਣ ਨਤੀਜੇ ਉਮੀਦਾਂ ਮੁਤਾਬਿਕ ਹੀ ਆਏ ।


ਉਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ “ਭਾਰਤ ਜੋੜੋ ਯਾਤਰਾ’ ਨਾਲ ਕਾਂਗਰਸ ਪਾਰਟੀ ਜਮੀਨੀ-ਪੱਧਰ ਤੇ ਮਜ਼ਬੂਤ ਹੋ ਰਹੀ ਹੈ, ਜਿਸਨੇ ਬੀਜੇਪੀ ਦੀ ਨੀਂਦ ਹਰਾਮ ਕਰ ਰੱਖੀ ਹੈ। ਉਹਨਾਂ ਨੇ ਹਿਮਚਾਲ ਪ੍ਰਦੇਸ਼ ਦੀ ਇਤਿਹਾਸਕ ਜਿੱਤ ਲਈ ਪ੍ਰਦੇਸ਼ ਦੇ ਸੂਝਵਾਨ ਲੋਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਦੇਵ ਸਿੰਘ ਧਾਰਨੀ, ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਰਵਿੰਦਰ ਸਾਹਨੀ, ਅਨਿਲ ਖੋਸਲਾ, ਪ੍ਰਿੰਸੀਪਲ ਸ਼ਸ਼ੀ ਭੂਸ਼ਣ, ਮਨਜੀਤ ਕੌਰ, ਜੁਝਾਰ ਸਿੰਘ, ਰਾਮ ਮੂਰਤੀ, ਰਮੇਸ਼ ਮੇਸ਼ੀ, ਬੰਟੀ ਕੈੜਾ, ਅਜਮੇਰ ਸਿੰਘ, ਜਸਵੀਰ ਬਾਵਰਾ, ਡਾ. ਸੰਜੀਵ, ਰਜਿੰਦਰ ਬੋਪਾਰਾਏ, ਵਿਸ਼ਾਲ, ਸੁਭਾਸ਼ ਚੰਦਰ, ਸਾਧੂ ਸਿੰਘ ਆਦਿ ਮੌਜੂਦ ਸਨ ।

Story You May Like