The Summer News
×
Tuesday, 21 May 2024

ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਹੜ੍ਹ ਆਉਣ ਦੇ ਖਤਰੇ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਹੁਕਮ ਜਾਰੀ

ਗੁਰਦਾਸਪੁਰ , 28 ਜੁਲਾਈ : ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀਂ ਹੈ ਅਤੇ ਮੌਸਮ ਵਿਭਾਗ ਵਲੋਂ ਅਗਲੇ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ । ਇਸ ਲਈ ਜ਼ਿਲ੍ਹਾ ਗੁਰਦਾਸਪੁਰ ਦੀਆਂ ਸ਼ਹਿਰੀ ਸਥਾਨਿਕ ਸੰਸਥਾਵਾਂ ਜਾਂ ਘੁਮਾਣ , ਕਲਾਨੋਰ ਵਰਗੇ ਵੱਡੇ ਕਸਬਿਆਂ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੇ ਖਤਰੇ ਦੀ ਸੰਭਾਵਨਾ ਹੈ ।


ਇਸ ਲਈ ਕਮਿਸ਼ਨਰ , ਨਗਰ ਨਿਗਮ , ਬਟਾਲਾ , ਕਾਰਜਕਾਰੀ ਇੰਜੀਨੀਅਰ , ਸੀਵਰੇਜ ਬੋਰਡ , ਬਟਾਲਾ ਅਤੇ ਗੁਰਦਾਸਪੁਰ , ਸਮੂਹ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ , ਜ਼ਿਲ੍ਹਾ ਗੁਰਦਾਸਪੁਰ ਅਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਗੁਰਦਾਸਪੁਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਅਤੇ ਨੀਵੇਂ ਸਥਾਨਾਂ ਪਾਣੀ ਭਰਨ ਦੀ ਸਥਿਤੀ ਤੇ ਨਜਰ ਰੱਖ ਜਾਣੀ ਯਕੀਨੀ ਬਣਾਈ ਜਾਵੇ ਅਤੇ ਹੜ੍ਹ ਆਉਣ ਦੀ ਸੂਚਨਾਂ ਮਿਲਣ ਤੇ ਡੀਵਾਟਰਿੰਗ ਪੰਪਾਂ ਨੂੰ ਤੁਰੰਤ ਕਿਰਾਏ ਤੇ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਭਰਨ ਵਾਲੇ ਸਥਾਨਾਂ ਵਿੱਚੋਂ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਸ ਸਬੰਧੀ ਆਪਣੇ ਅਧੀਨ ਕੰਮ ਕਰਦੇ ਫੀਲਡ ਸਟਾਫ਼ ਤੋਂ ਹਰੇਕ ਇਕ ਘੰਟ ਬਾਅਦ ਦੀ ਸੂਚਨਾਂ ਪ੍ਰਾਪਤ ਕੀਤੀ ਜਾਵੇ


Story You May Like