The Summer News
×
Tuesday, 14 May 2024

ਸਵਿਸ ਬੈਂਕ ‘ਚ ਜਮ੍ਹਾਂ ਭਾਰਤੀਆਂ ਦੇ ਪੈਸੇ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਹੇ ਇਹ ਸ਼ਬਦ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਸਵਿਸ ਬੈਂਕ ਵਿਚ ਭਾਰਤੀਆਂ ਦੇ ਖਾਤੇ ਤੇ ਉਸ ਵਿੱਚ ਜਮ੍ਹਾਂ ਅਨੁਮਾਨਿਤ ਰਾਸ਼ੀ ਨੂੰ ਲੈ ਕੇ ਭਾਰਤ ਸਰਕਾਰ ਦਾ ਅਧਿਕਾਰਿਤ ਜਵਾਬ ਹਮੇਸ਼ਾਂ ਤੋਂ ਇੱਕ ਹੀ ਰਿਹਾ ਹੈ। ਪਹਿਲਾਂ ਵੀ ਕੇਂਦਰ ਸਰਕਾਰ ਦਾ ਇਹੀ ਕਹਿਣਾ ਸੀ ਕਿ ਸਵਿਸ ਬੈਂਕਾਂ ਵਿਚ ਭਾਰਤੀਆਂ ਨੇ ਕਿੰਨੀ ਰਾਸ਼ੀ ਜਮ੍ਹਾਂ ਕਰਾਈ ਹੈ ਇਸ ਦਾ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ। ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਇਸ ਬਾਰੇ ਪੁੱਛੇ ਗਏ ਸਵਾਲ ਤੇ ਇਹ ਹੀ ਜਵਾਬ ਦਿੱਤਾ ਹਾਲਾਂਕਿ ਉਨ੍ਹਾਂ ਨੇ ਸਵਿੱਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਜਵਾਬ ਦੇ ਆਧਾਰ ਤੇ ਇਹ ਜ਼ਰੂਰ ਦੱਸਿਆ ਕਿ ਸਾਲ 2021 ਵਿੱਚ ਸਵਿਸ ਬੈਂਕਾਂ ‘ਚ ਭਾਰਤੀਆਂ ਦੀ ਜਮ੍ਹਾ ਰਾਸ਼ੀ ਚ 8.3 ਫ਼ੀਸਦੀ ਦੀ ਕਮੀ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ਵਿੱਚ ਛੁਪਾਈ ਗਈ ਰਾਸ਼ੀ ਦਾ ਪਤਾ ਲਗਾਉਣਾ ਤੇ ਉਨ੍ਹਾਂ ਤੇ ਟੈਕਸ ਲਗਾਉਣ ਨੂੰ ਲੈ ਕੇ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।


ਜਦੋਂ ਵਿੱਤ ਮੰਤਰੀ ਨੂੰ ਇਹ ਪੁੱਛਿਆ ਗਿਆ ਕਿ ਸਵਿਸ ਬੈਂਕ ‘ਚ ਭਾਰਤੀਆਂ ਵੱਲੋਂ ਜਮ੍ਹਾਂ ਕੀਤੀ ਗਈ ਰਾਸ਼ੀ 2020 ਦੀ ਤੁਲਨਾ ‘ਚ 2021 ਵਿੱਚ ਵਧੀ ਹੈ ਜਾਂ ਨਹੀਂ ਇਸ ਦੇ ਜਵਾਬ ‘ਚ ਸੀਤਾਰਮਨ ਨੇ ਕਿਹਾ ਕਿ ਸਾਡੇ ਕੋਲ ਕੋਈ ਅਧਿਕਾਰਿਤ ਅਨੁਮਾਨ ਨਹੀਂ ਹੈ ਕਿ ਸਵਿੱਸ ਬੈਂਕਾਂ ‘ਚ ਭਾਰਤੀ ਨਾਗਰਿਕਾਂ ਜਾਂ ਕੰਪਨੀਆਂ ਨੇ ਕਿੰਨੀ ਰਾਸ਼ੀ ਜਮ੍ਹਾਂ ਕਰਾਈ ਹੈ। ਦੱਸਣਯੋਗ ਹੈ ਕਿ ਕੁਝ ਮੀਡੀਆ ਰਿਪੋਰਟ ਮੁਤਾਬਕ ਇਹ ਦੱਸਿਆ ਗਿਆ ਸੀ ਕਿ ਇਸ ਦੌਰਾਨ ਰਾਸ਼ੀ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਸਵਿਸ ਅਧਿਕਾਰੀਆਂ ਨੇ ਇਹਨਾਂ ਰਿਪੋਰਟਾਂ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਕਿ ਆਮ ਤੌਰ ਤੇ ਸਵਿਸ ਬੈਂਕ ਵਿੱਚ ਜਮ੍ਹਾਂ ਕੀਤੀ ਗਈ ਰਾਸ਼ੀ ਨੂੰ ਕਾਲਾ ਧਨ ਮੰਨਿਆ ਜਾਂਦਾ ਹੈ ਜੋ ਸਹੀ ਨਹੀਂ ਹੈ। ਸਵਿਸ ਬੈਂਕ ਦੇ ਅਧਿਕਾਰੀਆਂ ਨੇ ਲੋਕੇਸ਼ਨਲ ਬੈਂਕਿੰਗ ਅਤੇ ਸਟੈਟਿਸਟਿਕਸ ਦੇ ਆਧਾਰ ਤੇ ਇਸ ਦਾ ਅਨੁਮਾਨ ਲਗਾਉਣ ਨੂੰ ਕਿਹਾ ਅਤੇ ਇਸ ਆਧਾਰ ਤੇ ਦੱਸਿਆ ਗਿਆ ਕਿ ਅਸਲ ਵਿੱਚ ਭਾਰਤੀ ਨਾਗਰਿਕਾਂ ਵੱਲੋਂ ਸਵਿਸ ਬੈਂਕਾਂ ‘ਚ ਜਮ੍ਹਾਂ ਰਾਸ਼ੀ ਵਿੱਚ 8.3 ਫ਼ੀਸਦੀ ਦੀ ਗਿਰਾਵਟ ਆਈ ਹੈ।


Story You May Like