The Summer News
×
Saturday, 08 February 2025

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਦੀ ਬਜਾਏ 100 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ – CM ਮਾਨ

ਚੰਡੀਗੜ੍ਹ: ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਕਲੀਨਿਕ ਨੂੰ ਲੋਕਾਂ ਨੂੰ ਭੇਂਟ ਕਰਨਗੇ। ਸੀਐਮ ਮਾਨ ਨੇ ਪਹਿਲਾਂ ਕਿਹਾ ਸੀ ਕਿ ਉਹ ਇਸ ਦੌਰਾਨ 75 ਕਲੀਨਿਕ ਖੋਲ੍ਹਣਗੇ, ਪਰ ਅੱਜ ਉਨ੍ਹਾਂ ਦੱਸਿਆ ਕਿ 75 ਦੀ ਬਜਾਏ 100 ਆਮ ਆਦਮੀ ਕਲੀਨਿਕ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ‘ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਵਿੱਚ 75 ਆਮ ਆਦਮੀ ਕਲੀਨਿਕਾਂ ਦੀ ਥਾਂ 100 ਕਲੀਨਿਕ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾਣਗੇ। ਭਵਿੱਖ ਵਿੱਚ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਕਲੀਨਿਕ ਹੋਵੇਗਾ। ਪੰਜਾਬ ਸਿਹਤ ਸੇਵਾਵਾਂ ਵਿੱਚ ਮਿਸਾਲੀ ਬਣੇਗਾ|




Story You May Like