The Summer News
×
Friday, 10 May 2024

ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੀਆਂ ਸੰਗਤਾਂ ਨਾਲ ਵਾਪਰਿਆ ਹਾ/ਦਸਾ, ਇੱਕੋ ਪਿੰਂਡ ਦੇ 5 ਜੀਆਂ ਦੀ ਹੋਈ ਮੌ/ਤ

ਭਿਆਨਕ ਸੜਕ ਹਾਦਸੇ ਨੇ ਇੱਕੋ ਪਿੰਡ ਦੇ 5 ਲੋਕਾਂ ਨੂੰ ਨਿਗਲ ਲਿਆ। ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਜਿੱਥੇ ਛੋਟੇ ਹਾਥੀ 'ਚ ਸਵਾਰ ਇਕੋ ਪਿੰਡ ਦੇ 5 ਜੀਆਂ ਦੀ ਟਰਾਲੀ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਇਨਾਂ ਭਿਆਨਕ ਸੀ ਕਿ ਛੋਟੇ ਹਾਥੀ ਦੇ 2 ਟੁੱਕੜੇ ਹੋ ਗਏ ।



ਜ਼ਖਮੀਆਂ ਦੇ ਮੁਤਾਬਿਕ ਛੋਟੇ ਹਾਥੀ 'ਚ ਡਰਾਈਵਰ ਸਮੇਤ 11 ਲੋਕ ਸਵਾਰ ਸਨ। ਜਦੋਂ ਛੋਟਾ ਹਾਥੀ ਪੰਜਗਰਾਈ ਖੁਰਦ ਨੇੜੇ ਪਹੁੰਚਿਆਂ ਤਾਂ ਸਾਹਮਣੇ ਤੋਂ ਇੱਕ ਟਰਾਲੀ ਆਉਂਦੀ ਨਜ਼ਰ ਆਈ ਜੋ ਗਲਤ ਪਾਸੇ ਵੱਲ ਵਧ ਰਹੀ ਸੀ। ਇਹ ਦੇਖ ਕੇ ਡਰਾਈਵਰ ਨੇ ਬ੍ਰੇਕ ਲਗਾ ਲਈ ਪਰ ਟਰਾਲੀ ਚਾਲਕ ਨਾ ਰੁਕਿਆ ਅਤੇ ਉਸ ਵੱਲੋਂ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟੇ ਹਾਥੀ ਦੇ 2 ਟੁੱਕੜੇ ਹੋ ਗਏ। 


ਇਸ ਮੌਕੇ ਮ੍ਰਿਤਕ ਔਰਤ ਦੇ ਪਤੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੱਥਾ ਟੇਕ ਕੇ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਮੌਕੇ ਪਿੰਡ ਵਾਸੀ ਕਾਂਗਰਸੀ ਆਗੂ ਅਜੈ ਪਾਲ ਸੰਧੂ ਨੇ ਦੱਸਿਆ ਕਿ ਇਸ ਹਾਦਸੇ ਨਾਲ 5 ਪਰਿਵਾਰਾਂ ਨੂੰ ਨੁਕਸਾਨ ਪਹੁੰਚਿਆ ਹੈ।

Story You May Like