The Summer News
×
Saturday, 11 May 2024

ਇਟਲੀ 'ਚ ਕਿਸ਼ਤੀ ਟੁੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਸਮੁੰਦਰ ਦੇ ਕਿਨਾਰੇ ਤੈਰਦੀਆਂ ਮਿਲੀਆਂ 59 ਲੋਕਾਂ ਦੀਆਂ ਲਾ+ਸ਼ਾਂ

ਇਟਲੀ : ਦੱਸ ਦੇਈਏ ਕਿ ਇਟਲੀ ਦੇ ਕੈਲਾਬ੍ਰੀਆ 'ਚ ਵੱਡਾ ਹਾਦਸਾ ਵਾਪਰਿਆ ਹੈ,ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਦੱਖਣੀ ਤੱਟ 'ਤੇ ਪ੍ਰਵਾਸੀ ਨਾਗਰਿਕਾਂ ਨਾਲ ਭਰੀ ਕਿਸ਼ਤੀ ਡੁੱਬ ਗਈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ 12 ਬੱਚਿਆਂ ਸਮੇਤ ਕਰੀਬ 59 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ overload ਹੋਣ ਕਾਰਨ ਸਮੁੰਦਰ 'ਚ ਡੁੱਬੀ ਹੈ। ਮੀਡੀਆ ਸੂਤਰਾਂ ਮੁਤਾਬਕ ਐਤਵਾਰ ਨੂੰ ਮੁੱਖ ਭੂਮੀ ਦੇ ਦੱਖਣੀ ਤੱਟ 'ਤੇ ਸਮੁੰਦਰ 'ਚ ਲੱਕੜ ਦੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਤੱਟ ਰੱਖਿਅਕ ਅਤੇ ਫਾਇਰਫਾਈਟਰਜ਼ ਨੇ 59 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆ ਹਨ। ਦੱਸ ਦੇਈਏ ਕਿ ਹੁਣ ਤੱਕ ਮਛੇਰੇ 59 ਲਾਸ਼ਾਂ ਕੱਢ ਚੁੱਕੇ ਹਨ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਜੁੜਵਾਂ ਅਤੇ ਇੱਕ ਨਵਜੰਮੇ ਬੱਚਿਆਂ ਸਮੇਤ 20 ਬੱਚੇ ਵੀ ਸ਼ਾਮਲ ਸਨ।


                                              Whats-App-Image-2023-02-27-at-1-08-17-PM                                                  


 ਜਾਣਕਾਰੀ ਮੁਤਾਬਕ 100 ਤੋਂ ਵੱਧ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਆਇਓਨੀਅਨ ਸਾਗਰ (Ionian Sea) 'ਚ ਡੁੱਬ ਗਈ। ਸੂਤਰਾਂ ਵਲੋਂ ਜਾਣਕਾਰੀ ਮਿਲ ਰਹੀ ਹੈ ਕਿ ਕਿਸ਼ਤੀ ਵਿੱਚ 180 ਤੋਂ ਵੱਧ ਲੋਕ ਸਵਾਰ ਹੋ ਸਕਦੇ ਹਨ।ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਕਿਸ਼ਤੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਲੋਕਾਂ ਕੋਲ "ਮਦਦ ਮੰਗਣ ਦਾ ਸਮਾਂ ਨਹੀਂ ਸੀ"।ਦੱਸਿਆ ਜਾ ਰਿਹਾ ਹੈ ਕਿ ਮੌਸਮ ਖਰਾਬ ਹੋਣ ਕਾਰਨ ਕੈਲਾਬ੍ਰੀਆ ਖੇਤਰ ਦੇ ਤੱਟ 'ਤੇ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਚਟਾਨਾਂ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ 'ਚ ਕਈ ਲੋਕ ਬਚ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।ਜਾਣਕਾਰੀ ਅਨੁਸਾਰ ਮਛੇਰਿਆਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਕਿਸ਼ਤੀ ਦੇ ਇਸ ਅਵਸ਼ੇਸ਼ ਨੂੰ 200-300 ਮੀਟਰ ਕੰਢੇ 'ਤੇ ਦੇਖ ਸਕਦੇ ਹੋ। ਉਨ੍ਹਾਂ ਕਿਹਾ ਕਿ ਅਜਿਹਾ ਦੁਖਾਂਤ ਅਸੀਂ ਕਦੇ ਨਹੀਂ ਦੇਖਿਆ।


(ਮਨਪ੍ਰੀਤ ਰਾਓ)


 

Story You May Like