The Summer News
×
Saturday, 11 May 2024

ਸਿਲੰਡਰ ਧਮਾਕੇ ਕਾਰਨ 'ਗੁੰਮ ਹੈ ਕਿਸੀ ਕੇ ਪਿਆਰ ਮੇਂ', ਟੀਵੀ ਸੀਰੀਅਲ ਦੇ ਸੈੱਟ 'ਤੇ ਲੱਗੀ ਭਿਆਨਕ ਅੱਗ

ਚੰਡੀਗੜ੍ਹ : ਮੁੰਬਈ ਦੇ ਗੋਰੇਗਾਂਵ 'ਚ ਟੀਵੀ ਦੇ ਸਭ ਤੋਂ ਮਸ਼ਹੂਰ ਸੀਰੀਅਲ 'ਗਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ 'ਤੇ ਭਿਆਨਕ ਅੱਗ ਲੱਗ ਗਈ। ਦੱਸ ਦੇਈਏ ਕਿ ਸਟਾਰ ਪਲੱਸ(Star Plus) ਦੇ ਸ਼ੋਅ ਵਿੱਚ ਸਿਲੰਡਰ ਬਲਾਸਟ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਮੀਡੀਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲ ਗਈਆਂ।


                   14564162412


ਹਾਲਾਂਕਿ ਇਸ ਹਾਦਸੇ 'ਚ ਕਿਸੇ ਕਲਾਕਾਰ ਅਤੇ ਕਰੂ ਮੈਂਬਰ (crew member) ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ 4 ਵਜੇ ਇਹ ਘਟਨਾ ਵਾਪਰੀ, ਉਸ ਸਮੇਂ ਨੇੜੇ-ਤੇੜੇ ਕਈ ਹੋਰ ਸੀਰੀਅਲ ਵੀ ਸ਼ੂਟ ਹੋ ਰਹੇ ਸਨ। ਅੱਗ ਇੰਨੀ ਭਿਆਨਕ ਸੀ ਕਿ ਇਹ ਹੋਰ ਥਾਵਾਂ 'ਤੇ ਵੀ ਪਹੁੰਚ ਗਈ। ਸੈੱਟ 'ਤੇ 1 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ। ਇਸਦੇ ਨਾਲ ਹੀ ਅੱਗ ਲੱਗਣ ਦੀ ਘਟਨਾ 'ਚ ਲਾਪਰਵਾਹੀ ਸਾਹਮਣੇ ਆਈ ਹੈ।


                    14564162412                       


ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਸੈੱਟ 'ਤੇ ਕੋਈ ਫਾਇਰ ਸੇਫਟੀ ਵੀ ਨਹੀਂ ਸੀ। ਜਿਸ ਕਾਰਨ 4 ਸੀਰੀਅਲਾਂ ਦੇ ਸੈੱਟ ਸੜ ਗਏ ਹਨ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੀਰੀਅਲ ਦੇ ਸੈੱਟ 'ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਸੈੱਟ ਨਹੀਂ ਹੈ ਜਿਸ ਵਿੱਚ ਅੱਗ ਲੱਗੀ ਹੋਵੇ, ਇਸ ਤੋਂ ਪਹਿਲਾਂ ਵੀ ਕਈ ਸ਼ੋਅਜ਼ ਦੇ ਸੈੱਟ ਨੂੰ ਅੱਗ ਲੱਗ ਚੁੱਕੀ ਹੈ।


                     Whats-App-Image-2023-03-11-at-5-34-07-PM


ਜ਼ਿਕਰਯੋਗ ਹੈ ਕਿ ਇਸ ਸੀਰੀਅਲ ਦੇ ਸਿਤਾਰੇ ਅਤੇ ਟੀਮ ਕਾਫੀ ਸਮੇਂ ਤੋਂ ਟ੍ਰੋਲ ਹੋ ਰਹੀ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ੰਸਕਾਂ ਨੂੰ ਸ਼ੋਅ 'ਚ ਹੋ ਰਹੇ ਬਦਲਾਅ ਪਸੰਦ ਨਹੀਂ ਆ ਰਹੇ ਹਨ।ਇਸ ਦੇ ਬਾਵਜੂਦ ਨੀਲ ਭੱਟ ਅਤੇ ਆਇਸ਼ਾ ਸਿੰਘ ਦਾ ਇਹ ਸ਼ੋਅ ਟੀਆਰਪੀ ਵਿੱਚ ਲਗਾਤਾਰ ਵਾਧਾ ਕਰਦਾ ਰਿਹਾ। ਇਸ ਦੌਰਾਨ ਸੈੱਟ 'ਤੇ ਅੱਗ ਲੱਗਣ ਦੀ ਇਹ ਘਟਨਾ ਵਾਪਰੀ।
(ਮਨਪ੍ਰੀਤ ਰਾਓ)

Story You May Like