The Summer News
×
Saturday, 11 May 2024

ਮੁੰਬਈ 'ਚ ਵੱਡਾ ਹਾਦਸਾ : ਨਿਰਮਾਣ ਅਧੀਨ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਆਟੋ ਰਿਕਸ਼ਾ 'ਤੇ ਡਿੱਗੀ ਲੋਹੇ ਦੀ ਰਾਡ, ਮਾਂ-ਧੀ ਦੀ ਹੋਈ ਦਰਦਨਾਕ ਮੌ.ਤ

ਮੁੰਬਈ : ਮੁੰਬਈ ਦੇ ਜੋਗੇਸ਼ਵਰੀ ਇਲਾਕੇ 'ਚ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਨਿਰਮਾਣ ਅਧੀਨ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਇੱਕ ਆਟੋ ਰਿਕਸ਼ਾ 'ਤੇ ਲੋਹੇ ਦੀ ਰਾਡ ਡਿੱਗ ਗਈ। ਜਿਸ ਕਾਰਨ ਆਟੋ 'ਚ ਬੈਠੀ ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੀਡੀਆ ਸੂਤਰਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਦੀ ਹੈ। ਜਦੋਂ ਉਸਾਰੀ ਅਧੀਨ ਇਮਾਰਤ ਨੇੜੇ ਆਟੋ ਵਿੱਚ ਲੰਘ ਰਹੀਆਂ ਸ਼ਮਾ ਬਾਨੋ ਆਸਿਫ਼ ਸ਼ੇਖ (28) ਅਤੇ ਅਯਾਤ ਆਸਿਫ਼ ਸ਼ੇਖ (9) 'ਤੇ ਲੋਹੇ ਦੀ ਰਾਡ ਡਿੱਗ ਗਈ।


ਦੱਸ ਦੇਈਏ ਕਿ ਇਸ ਦੀ ਲਪੇਟ 'ਚ ਆਉਣ ਕਾਰਨ ਬੇਟੀ ਜ਼ਖਮੀ ਹੋ ਗਈ ਅਤੇ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਉਸ ਦੀ ਬੇਟੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਜੋਗੇਸ਼ਵਰੀ ਪੁਲਸ ਮੌਕੇ 'ਤੇ ਪਹੁੰਚ ਗਈ। ਉਹ ਉਸਾਰੀ ਅਧੀਨ ਇਮਾਰਤ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰੇਗੀ ਕਿ ਹਾਦਸਾ ਕਿਵੇਂ ਵਾਪਰਿਆ। ਹੁਣ ਤੱਕ ਹੋਈ ਜਾਂਚ ਵਿੱਚ ਉਸਾਰੀ ਵਾਲੀ ਥਾਂ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।

Story You May Like