The Summer News
×
Saturday, 11 May 2024

ਮੋਟਰਸਾਈਕਲ ਟਰਾਲੀ ਨਾਲ ਟਕਰਾਉਣ ਕਾਰਨ ਸਵਾਰ 3 ਨੌਜਵਾਨਾਂ ਦੀ ਹੋਈ ਮੌ.ਤ, CCTV 'ਚ ਕੈਦ ਹੋਈਆ ਤਸਵੀਰਾਂ

ਜਲੰਧਰ : ਸ਼ਾਹਕੋਟ ਦੇ ਨਜ਼ਦੀਕ ਢੰਡੋਵਾਲ ਰੋਡ ’ਤੇ ਦੇਰ ਰਾਤ ਮੋਟਰਸਾਈਕਲ ਦੇ ਟਰਾਲੀ ਨਾਲ ਟਕਰਾਉਣ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪ੍ਰਭਦੀਪ (22) ਪੁੱਤਰ ਗੁਰਪ੍ਰੀਤ ਲਾਲ, ਬਲਜੀਤ ਸਿੰਘ (25) ਪੁੱਤਰ ਮਲਕੀਤ ਰਾਜ ਤੇ ਵਿਨੈ ਕੁਮਾਰ (22) ਪੁੱਤਰ ਕਾਲੂ ਵਾਸੀ ਪਿੰਡ ਨੰਗਲ ਅੰਬੀਆਂ (ਸ਼ਾਹਕੋਟ) ਦੇਰ ਰਾਤ ਕਰੀਬ 10.15 ਵਜੇ ਕਾਲੇ ਰੰਗ ਦੇ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.08 ਸੀ.ਐਕਸ 9162 ’ਤੇ ਸ਼ਾਹਕੋਟ ਤੋਂ ਪਿੰਡ ਨੰਗਲ ਅੰਬੀਆਂ ਨੂੰ ਜਾ ਰਹੇ ਸਨ ਕਿ ਸ਼ਾਹਕੋਟ-ਢੰਡੋਵਾਲ ਰੋਡ ਉਪਰ ਲੰਘ ਰਹੇ ਟਰੈਕਟਰ-ਟਰਾਲੀ ਨਾਲ ਇੰਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਤਿੰਨੋਂ ਨੌਜਵਾਨ ਮੋਟਰਸਾਈਕਲ ਤੋਂ ਬੁਰੀ ਤਰ੍ਹਾਂ ਡਿੱਗੇ। ਹਾਦਸੇ ਦੌਰਾਨ ਪ੍ਰਭਦੀਪ ਤੇ ਬਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਫਰਾਰ ਹੋ ਗਿਆ।ਦੱਸ ਦੇਈਏ ਕਿ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਰਤਕਾਂ ਦੀਆਂ ਲਾਸ਼ਾਂ ਤੇ ਹਾਦਸਾਗ੍ਰਸਤ ਮੋਟਰਸਾਈਕਲ ਕਬਜ਼ੇ ’ਚ ਲੈ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਨਕੋਦਰ ਭੇਜ ਦਿੱਤੀਆਂ ਹਨ ਅਤੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


 

Story You May Like