The Summer News
×
Sunday, 12 May 2024

ਕੈਨੇਡਾ ਵਿਚ ਵਾਪਰੇ ਬੱਸ ਹਾਦਸੇ ਵਿਚ ਅੰਮ੍ਰਿਤਸਰ ਦੇ ਨੌਜਵਾਨ ਦੀ ਹੋਈ ਮੌਤ

ਚੰਡੀਗੜ੍ਹ : ਕੈਨੇਡਾ ਵਿਚ ਵਾਪਰੇ ਬੱਸ ਹਾਦਸੇ ਵਿਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਪਿੰਡ ਬੁਤਾਲਾ ਦੇ 41 ਸਾਲਾ ਕਰਨਜੋਤ ਸਿੰਘ ਸੋਢੀ ਵਜੋਂ ਹੋਈ ਹੈ।  ਬ੍ਰਿਟਿਸ਼ ਕੋਲੰਬੀਆ ਵਿਚ 24 ਦਸੰਬਰ ਨੂੰ ਬਰਫ ਨਾਲ ਢੱਕੇ ਹਾਈਵੇ ਉਪਰ ਬੱਸ ਹਾਦਸੇ ਵਿਚ ਸੋਢੀ ਸਮੇਤ 4 ਵਿਅਕਤੀਆਂ ਦੀ ਮੌਤਾਂ ਹੋਈਆਂ ਹਨ। ਸੋਢੀ ਪਿੱਛਲੇ ਸਮੇਂ ਹੀ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ। ਮ੍ਰਿਤਕ ਸੋਢੀ ਦੀ ਪਤਨੀ ਅਤੇ ਇਕ ਬੇਟਾ ਤੇ ਇਕ ਬੇਟੀ ਪਿੰਡ ਹੀ ਰਹਿੰਦੇ  ਹਨ।

Story You May Like