ਐਮਪੀ ਸੰਜੀਵ ਅਰੋੜਾ ਨੇ ਸਰਕਾਰ ਨੂੰ ਸਾਈਕਲ ਉਦਯੋਗ ਦੀ ਸੁਧਾਰਾਂ ਨਾਲ ਮਦਦ ਕਰਨ ਦੀ ਕੀਤੀ ਅਪੀਲ
ਇਕ ਪਰਿਵਾਰ ਦੇ 11 ਜੀਆਂ ਨਾਲ ਹੋਇਆ ਭਿਆਨਕ ਹਾਦਸਾ, ਪੜੋ ਪੂਰੀ ਖਬਰ
ਵਿੱਕੀ ਮਲਿਕ – ਬਟਾਲਾ - ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾਂਦੇ ਹੋਏ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲ ਰੁੱਖ ‘ਚ ਟਕਰਾਇਆ। ਜਿਸ ਦੇ ਚਲਦੇ ਟੈਂਪੂ-ਟ੍ਰੈਵਲ ‘ਚ ਸਵਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ 4 ਜੀਅ ਜ਼ਖਮੀ ਹੋਏ, ਜਦਕਿ ਟੈਂਪੂ-ਟ੍ਰੈਵਲ ਡਰਾਈਵਰ ਗੰਭੀਰ ਜਖਮੀ ਹੋਣ ਦੇ ਚਲਦੇ ਉਸ ਨੂੰ ਬਟਾਲਾ ਸਿਵਲ ਹਸਪਤਾਲ ਤੋਂ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਟੈਂਪੂ-ਟ੍ਰੈਵਲ ‘ਚ ਸਵਾਰ ਜਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ‘ਚ ਦਾਖਿਲ ਕਰਵਾਇਆ ਗਿਆ ਉਥੇ ਹੀ ਜਖ਼ਮੀ ਔਰਤਾਂ ਨੇ ਦੱਸਿਆ ਕਿ ਉਹ ਟੈਂਪੂ-ਟ੍ਰੈਵਲ ‘ਤੇ ਸਵਾਰ ਸਨ ਤੇ ਇਕ ਪਰਿਵਾਰ ਦੇ 11 ਜੀਅ ਅੰਮ੍ਰਿਤਸਰ ਤੋਂ ਹੋਸ਼ਿਆਰਪੁਰ ਜਾ ਰਹੇ ਸਨ, ਜਦਕਿ ਅਚਾਨਕ ਸਾਹਮਣੇ ਤੋਂ ਉਲਟ ਸਾਈਡ ‘ਤੇ ਇਕ ਕਾਰ ਆਉਂਦੀ ਦੇਖ ਡਰਾਈਵਰ ਵੱਲੋਂ ਉਸ ਕਾਰ ਨੂੰ ਬਚਾਉਂਦੇ ਹੋਏ ਟੈਂਪੂ-ਟ੍ਰੈਵਲ ਸੜਕ ਕਿਨਾਰੇ ਰੁੱਖ ‘ਚ ਜਾ ਟਕਰਾਇਆ।