The Summer News
×
Sunday, 12 May 2024

ਟ੍ਰੈਫਿਕ ਵਧਣ ਨਾਲ ਹੋਇਆ ਭਿਆਨਕ ਹਾਦਸਾ, ਹੋਇਆ ਭਾਰੀ ਨੁਕਸਾਨ

ਚੰਡੀਗੜ੍ਹ - ਤੁਹਾਨੂੰ ਇੱਥੇ ਦੱਸ ਦੇਈਏ ਕਿ ਨੰਗਲ ਵਿਚ ਫਲਾਈਓਵਰ ਬਣਨ ਦੇ ਕਾਰਨ ਮਾਰਗ ਨੂੰ ਡਾਇਵਰਟ ਕੀਤਾ ਗਿਆ ਹੈ। ਨੰਗਲ ਰੇਲਵੇ ਰੋਡ ਦੇ ਕੋਲ ਮਾਰਗ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਟ੍ਰੈਫਿਕ ਅਤੇ ਟ੍ਰੈਫਿਕ ਦੇ ਆਉਣ ਕਾਰਨ ਨੰਗਲ ਵਿੱਚ ਕਾਫੀ ਆਵਾਜਾਈ ਰਹਿੰਦੀ ਹੈ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਅਕਸਰ ਮੰਗ ਕੀਤੀ ਗਈ ਸੀ ਕਿ ਰੇਲਵੇ ਰੋਡ ਕੋਲ ਦੋ ਭਾਗਾਂ ਵਿਚ ਵੰਡੇ ਗਏ ਮਾਰਗ ਦੇ ਉੱਤੇ ਸਖਤ ਪ੍ਰਬੰਧ ਕੀਤੇ ਜਾਣ ਤਾਂ ਕਿ ਇਸ ਜਗ੍ਹਾ ਤੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਕਾਫੀ ਹਾਦਸੇ ਹੁੰਦੇ ਜਾ ਰਹੇ ਹਨ। ਇਸ ਦੇ ਲਈ ਇਹਨਾਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਅੱਜ ਸਵੇਰੇ ਹੋਇਆ ਹਾਦਸਾ ਵੀ ਕਾਫੀ ਟ੍ਰੈਫਿਕ ਕਾਰਨ ਹੀ ਹੋਇਆ, ਪਰ ਗਨੀਮਤ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Story You May Like