The Summer News
×
Monday, 20 May 2024

ਵਣ ਵਿਭਾਗ ਵਲੋਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ

ਸ੍ਰੀ ਮੁਕਤਸਰ ਸਾਹਿਬ  22 ਮਾਰਚ- ਵਣ ਮੰਡਲ ਅਫਸਰ ਵਿਸਥਾਰ ਸ਼੍ਰੀ ਪਵਨ ਸ਼੍ਰੀਧਰ ਦੀ ਰਹਿਨੁਮਾਈ ਹੇਠ ਵਣ ਵਿਸਥਾਰ ਰੇਂਜ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ ਵਿਖੇ ਇਕ ਰੋਜਾ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਹਾਈ ਸਕੂਲ ਦਾਨੇਵਾਲਾ ਅਤੇ


ਸਰਕਾਰੀ ਮਿਡਲ ਸਕੂਲ ਰੱਥੜੀਆਂ ਦੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ।
ਇਸ ਕੈਂਪ ਵਿੱਚ ਬੱਚਿਆਂ ਨੂੰ ਪੌਦੇ ਲਗਾਉਣ ਸਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ।


ਡਾ. ਸੁਨੀਲ ਬਾਂਸਲ, ਸੀਨੀਅਰ ਮੈਡੀਕਲ ਅਫਸਰ ਨੇ ਸਿਹਤ ਸਬੰਧੀ, ਪ੍ਰਦੂਸ਼ਣ ਨੂੰ ਘੱਟ ਕਰਨ, ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਉਹਨਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਬੱਚਾ ਪੈਦਾ ਹੋਣ ਤੇ ਹਸਪਤਾਲ ਵੱਲੋਂ ਬੱਚਿਆਂ ਦੇ ਵਾਰਸਾਂ ਨੂੰ ਪੌਦਾ ਦੇ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਕੁਦਰਤ ਨਾਲ ਜੋੜਣ ਦੀ ਮੁਹਿੰਮ ਚਲਾਈ ਗਈ ਹੈ।


ਇਸ ਮੌਕੇ ਸ਼੍ਰੀ ਗੁਰਮੀਤ ਸਿੰਘ ਏ.ਐਸ.ਆਈ. ਨੇ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਿਸ ਵਿੱਚ ਸ਼੍ਰੀ ਰਾਜਨ ਗੋਇਲ ਐਜੂਕੇਸ਼ਨ ਕੋਆਰਡੀਨੇਟਰ ਨੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਵਿਸ਼ਵ ਜਲ ਦਿਵਸ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਮਨਿੰੰਦਰਜੀਤ ਸਿੰਘ ਏ.ਡੀ.ਓ. ਖੇਤੀਬਾੜੀ ਵਿਭਾਗ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਅਤੇ ਖੇਤੀਬਾੜੀ ਕੋਰਸਾਂ ਬਾਰੇ ਦੱਸਿਆ।


ਸ਼੍ਰੀਮਤੀ ਦੀਕਸ਼ਾ ਕਟਾਰੀਆ ਸਿੱਖਿਆ ਕੋਆਰਡੀਨੇਟਰ ਨੇ ਵਾਤਾਵਰਣ ਅਤੇ ਰੁੱਖਾਂ ਸਬੰਧੀ ਕਵਿਤਾ ਪੇਸ਼ ਕੀਤੀ। ਸ਼੍ਰੀ ਰਵਿੰਦਰ ਕੁਮਾਰ ਇੰਚਾਰਜ ਸਰਕਾਰੀ ਹਾਈ ਸਕੂਲ ਦਾਨੇਵਾਲਾ ਜੀ ਨੇ ਰੁੱਖਾਂ ਬਾਰੇ ਜਾਣਕਾਰੀ ਦਿੱਤੀ।


ਸ਼੍ਰੀ ਅਵਿਨਾਸ਼ ਕੁਮਾਰ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਦਾਨੇਵਾਲਾ ਜੀ ਨੇ ਰੁੱਖਾਂ ਦੇ ਮਹੱਤਵ ਬਾਰੇ ਦੱਸਿਆ।


ਸ਼੍ਰੀ ਗੁਰਜੰਗ ਸਿੰਘ ਵਣ ਰੇਂਜ਼ ਅਫਸਰ ਵਿਸਥਾਰ ਬਠਿੰਡਾ ਨੇ ਮੈਡੀਸਨ ਪਲਾਂਟਸ ਬਾਰੇ ਵਿਸਥਾਰ ਪੂਰਵਕਅ ਜਾਣਕਾਰੀ ਦਿੱਤੀ। ਵਣ ਮੰਡਲ ਅਫਸਰ ਵਿਸਥਾਰ ਬਠਿੰਡਾ ਸ਼੍ਰੀ ਪਵਨ ਸ਼੍ਰੀਧਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ।


ਵਣ ਰੇਂਜ਼ ਅਫਸਰ ਸ਼੍ਰੀ ਚਰਨਜੀਤ ਸਿੰਘ ਟੈਰੀਟੋਰੀਅਲ ਅਤੇ ਸਟਾਫ ਨੇ ਪੂਰਾ ਸਹਿਯੋਗ ਕੀਤਾ। ਸ੍ਰੀ ਮਨਪ੍ਰੀਤ ਸਿੰਘ ਵਣ ਰੇਂਜ਼ ਅਫਸਰ ਨੇ ਸਟੇਜ ਸੈਕਟਰੀ ਦੀ  ਭੂਮਿਕਾ ਨਿਭਾਈ। 

Story You May Like