The Summer News
×
Monday, 20 May 2024

ਪੰਜਾਬ 'ਚ 8ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਕਰਨ ਲਈ ਵਧੀਆ ਮੌਕਾ, ਫਟਾ-ਫਟ ਭਰ ਲਵੋ ਫਾਰਮ

ਚੰਡੀਗੜ੍ਹ (ਏਕਤਾ): ਸਰਕਾਰੀ ਨੌਕਰੀਆਂ ਦੀ ਤਲਾਸ਼ ਕਰਨ ਵਾਲਿਆਂ ਲਈ ਇਹ ਵਧੀਆ ਮੌਕਾ ਹੈ। ਪੰਜਾਬ 'ਚ 8ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਕਰਨ ਲਈ ਮੋਗਾ ਨਗਰ ਨਿਗਮ ਵਿਚ ਬੇਲਦਾਰ ਦੇ ਅਹੁਦੇ ਲਈ 48 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਜੋ ਵੀ ਇਹ ਨੌਕਰੀ ਕਰਨਾ ਚਾਹੁੰਦੇ ਨੇ ਉਹ 1 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ। ਜਿਸ ਲਈ ਘੱਟੋ-ਘੱਟ ਯੋਗਤਾ 8ਵੀਂ ਪਾਸ ਹੈ। ਤਨਖਾਹ 18 ਹਜ਼ਾਰ ਰੁਪਏ ਤੋਂ ਸ਼ੁਰੂ ਹੈ।


ਦੱਸ ਦਈਏ ਕਿ ਅਨੁਸੂਚਿਤ ਜਾਤੀ ਸ਼੍ਰੇਣੀ ਲਈ ਉਮਰ 42 ਸਾਲ ਅਤੇ ਜਨਰਲ ਵਰਗ ਲਈ ਉਮਰ 37 ਸਾਲ ਹੋਣੀ ਚਾਹੀਦੀ ਹੈ। ਜਿਸ ਲਈ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਮੋਗਾ ਨਗਰ ਨਿਗਮ ਵਿਚ ਅਪਲਾਈ ਕਰਨ ਲਈ ਪਹੁੰਚੇ ਹਨ।


ਜਾਣਕਾਰੀ ਮੁਤਾਬਿਕ ਮੋਗਾ ਨਗਰ ਨਿਗਮ ਵਿੱਚ ਬੇਲਦਾਰ ਦੀ ਨੌਕਰੀ ਲਈ ਹੁਣ ਤੱਕ 3300 ਤੋਂ ਵੱਧ ਅਰਜ਼ੀਆਂ ਆ ਚੁੱਕੀਆਂ ਹਨਜਿਸ ਲਈ ਘੱਟੋ-ਘੱਟ ਯੋਗਤਾ 8ਵੀਂ ਪਾਸ ਹੈ। ਹੁਣ ਵੀ ਸੈਂਕੜੇ ਲੋਕ ਕਤਾਰ ਵਿੱਚ ਖੜ੍ਹੇ ਹਨ। ਇਸ ਵਿਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਨੌਜਵਾਨ ਵੀ ਅਪਲਾਈ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 32 ਬੇਲਦਾਰ ਪਹਿਲਾਂ ਹੀ ਕੱਚੇ ਤੌਰ ‘ਤੇ ਕੰਮ ਕਰ ਰਹੇ ਹਨ। ਉਸਨੇ ਐਮਐਸਸੀ, ਬੀ.ਐੱਡ ਤੱਕ ਦੀ ਪੜ੍ਹਾਈ ਕੀਤੀ ਹੈ।

Story You May Like