The Summer News
×
Wednesday, 15 May 2024

HOLI 2023 : ਹੁਣ ਹੋਲੀ ਖੇਡਣੀ ਪਵੇਗੀ ਮਹਿੰਗੀ, ਇਸ ਪ੍ਰਕਾਰ ਦਾ ਹੰਗਾਮਾ ਕਰਨ 'ਤੇ ਹੋਵੇਗੀ ਜੇਲ੍ਹ!

ਚੰਡੀਗੜ੍ਹ : ਦੱਸ ਦੇਈਏ ਕਿ ਦੇਸ਼ ਭਰ ਹੋਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ,ਜਿਸ 'ਚ ਬਹੁਤ ਸਾਰੇ ਲੋਕ ਇਕ-ਦੂਜੇ ਨੂੰ ਰੰਗ ਲਗਾ ਕੇ ਆਪਣਾ ਹੋਲੀ ਦਾ ਤਿਉਹਾਰ ਮਨਾਉਦੇ ਹਨ। ਇਸਦੇ ਨਾਲ ਹੀ ਕੁਝ ਲੋਕ ਹੋਲੀ ਵਾਲੇ ਦਿਨ ਸ਼ਰਾਬ ਪੀ ਕੇ ਜਾਂ ਨਸ਼ੇ ਕਰਕੇ ਹੰਗਾਮਾ ਕਰਦੇ ਹਨ। ਦੱਸ ਦੇਈਏ ਕਿ ਹੋਲੀ ਵਾਲੇ ਦਿਨ ਨਸ਼ੇ 'ਚ ਧੁੱਤ ਲੋਕ ਅਕਸਰ ਸੜਕਾਂ 'ਤੇ ਦੇਖੇ ਜਾਂਦੇ ਹਨ ਅਤੇ ਕਈ ਥਾਵਾਂ 'ਤੇ ਹੰਗਾਮਾ ਹੋਣ ਦੀਆਂ ਖਬਰਾਂ ਮਿਲਦੀਆਂ ਹਨ। ਜਿਸ ਕਾਰਨ ਕਾਫੀ ਸਾਰੇ ਲੋਕ ਨਸ਼ੇ ਅਤੇ ਹੰਗਾਮੇ ਕਾਰਨ ਹੋਲੀ ਤੋਂ ਦੂਰੀ ਬਣਾ ਕੇ ਰੱਖਦੇ ਹਨ।


                                  58235237452


ਜਿਸਦੇ ਚੱਲਦੇ ਬਹੁਤ ਸਾਰੇ ਲੋਕ ਇਨ੍ਹਾਂ ਬਦਮਾਸ਼ਾਂ ਤੋਂ ਪ੍ਰੇਸ਼ਾਨ ਹੁੰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਹੋਲੀ 'ਤੇ ਹੰਗਾਮਾ ਕਰਨ 'ਤੇ ਤੁਹਾਨੂੰ ਕਿਸ ਕਾਨੂੰਨ ਦੇ ਤਹਿਤ ਜੇਲ ਜਾਣਾ ਪੈ ਸਕਦਾ ਹੈ ਅਤੇ ਜੇਕਰ ਕੋਈ ਹੋਰ ਤੁਹਾਡੇ ਘਰ ਦੇ ਸਾਹਮਣੇ ਹੰਗਾਮਾ ਕਰਦਾ ਹੈ ਤਾਂ ਤੁਸੀਂ ਉਸ ਨੂੰ ਵੀ ਜੇਲ ਭੇਜ ਸਕਦੇ ਹੋ। ਤਾਂ ਆਓ ਜਾਣਦੇ ਹਾਂ ਨਸ਼ਾ ਅਤੇ ਗੁੰਡਾਗਰਦੀ ਬਾਰੇ ਕਾਨੂੰਨ ਕੀ ਕਹਿੰਦਾ ਹੈ।


                           58235237452


ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਬਿਨਾਂ ਪੁੱਛੇ ਕਿਸੇ ਰਾਹਗੀਰ 'ਤੇ ਗੁਬਾਰੇ ਸੁੱਟਦੇ ਹੋ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ।ਦੱਸ ਦੇਈਏ ਕਿ ਆਈਪੀਸੀ ਦੀ ਧਾਰਾ 188 ਦੇ ਤਹਿਤ, ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਰਾਹਗੀਰਾਂ 'ਤੇ ਪਾਣੀ ਜਾਂ ਰੰਗਦਾਰ ਗੁਬਾਰੇ ਸੁੱਟਣ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਹੋਲੀ ਖੇਡਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਜੇਲ ਵੀ ਜਾਣਾ ਪੈ ਸਕਦਾ ਹੈ।


            58235237452


ਜਾਣੋ ਕੀ ਕਹਿੰਦਾ ਹੈ ਕਾਨੂੰਨ ?


    58235237452



ਜਾਣਕਾਰੀ ਮੁਤਾਬਕ ਜੇਕਰ ਕੋਈ ਨਸ਼ਾ ਕਰਨ ਤੋਂ ਬਾਅਦ ਹੰਗਾਮਾ ਕਰਦਾ ਹੈ ਤਾਂ ਉਹ IPC ਦੀ ਧਾਰਾ 510 ਦੇ ਤਹਿਤ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਇਸ 'ਤੇ ਦਿੱਲੀ ਹਾਈ ਕੋਰਟ ਦੇ ਐਡਵੋਕੇਟ ਨੇ ਦੱਸਿਆ ਹੈ ਕਿ ਜੇਕਰ ਕੋਈ ਸ਼ਰਾਬੀ ਵਿਅਕਤੀ ਕਿਸੇ ਜਨਤਕ ਥਾਂ ਜਾਂ ਅਜਿਹੀ ਜਗ੍ਹਾ 'ਤੇ ਲੋਕਾਂ ਨਾਲ ਦੁਰਵਿਵਹਾਰ ਕਰਦਾ ਹੈ।


          58235237452


ਜਿੱਥੇ ਉਨ੍ਹਾਂ ਨੂੰ ਦਾਖਲ ਨਹੀਂ ਹੋਣਾ ਚਾਹੀਦਾ ਹੈ, ਤਾਂ ਉਸ ਨੂੰ 24 ਘੰਟੇ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਦਸ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ।


 (ਮਨਪ੍ਰੀਤ ਰਾਓ)

Story You May Like