The Summer News
×
Tuesday, 21 May 2024

ਜੇਕਰ ਤੁਹਾਡਾ ਵੀ ਨਹੀਂ ਹੈ ਆਧਾਰ ਕਾਰਡ ਅੱਪਡੇਟ, ਤਾਂ ਕਿਸ ਤਰ੍ਹਾਂ ਕਰ ਸਕਦੇ ਹੋ online ਅਪਲਾਈ ਜਾਣੋ ਸਾਰੀ ਜਾਣਕਾਰੀ..!

(ਮਨਪ੍ਰੀਤ ਰਾਓ)


ਚੰਡੀਗੜ੍ਹ : ਤੁਹਾਡੀ ਜਾਣਕਾਰੀ ਲਈ ਦਸ ਦਈਏ ਕਿ ਜੋ ਅਧਾਰ ਕਾਰਡ ਹੈ ਉਹ ਸਾਰੇ ਦਸ਼ਤਾਵੇਜ਼ਾਂ ਵਿੱਚੋਂ ਮੱਹਤਵਪੂਰਨ ਹੈ। ਜੋ ਆਧਾਰ ਕਾਰਡ ਹੈ ਇਹ ਸਾਡੇ ਹਰ ਇੱਕ ਕੰਮ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਡੇ ਸਾਰੇ ਕੰਮਾਂ ਲਈ ਵਰਤਿਆ ਜਾਂਦਾ ਹੈ, ਉਸੇ ਤਰ੍ਹਾਂ ਇਸ ਆਧਾਰ ਕਾਰਡ ਨੂੰ ਅੱਪਡੇਟ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ, ਜੇਕਰ ਅਸੀਂ ਇਸ ਨੂੰ ਅਪਡੇਟ ਨਹੀਂ ਕਰਦੇ ਤਾਂ ਸਾਡੇ ਬਹੁਤ ਸਾਰੇ ਕੰਮ ਰੁਕ ਵੀ ਜਾਂਦੇ ਹਨ। ਇਸ ਲਈ ਸਾਨੂੰ ਆਪਣੇ ਆਧਾਰ ਕਾਰਡ ਨੂੰ ਸਮੇਂ ਸਿਰ ਅੱਪਡੇਟ ਕਰਨਾ ਚਾਹੀਦਾ ਹੈ।


ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਆਧਾਰ ਕਾਰਡ ਹਰ ਇੱਕ ਜ਼ਰੂਰੀ ਕੰਮ ਜਿਵੇਂ ਕਿ : -ਸਕੂਲ,ਕਾਲਜ਼ ‘ਤੇ ਯੂਨੀਵਰਸਿਟੀਆਂ ਦੇ ਦਾਖਲੇ ਲਈ , ਕਿਸੇ ਚੀਜ਼ ਨੂੰ ਖਰੀਦਣ ‘ਤੇ ਵੇਚਣ ਸਮੇਂ, ਕੋਈ ਯਾਤਰਾ ਕਰਨ ਸਮੇਂ, ਕੋਈ ਤਕਨੌਲਜ਼ੀ ਚੀਜ਼ ਦੌਰਾਨ ਅਤੇ ਕਿਸੇ ਸਰਕਾਰੀ ਸਕੀਮ ਦਾ ਲਾਭ ਚੁੱਕਣ ਸਮੇਂ ਇਸ ਆਧਾਰ ਕਾਰਡ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਤੁਹਾਡੀ ਜਾਣਕਾਰੀ ਲਈ ਦਸ ਦਈਦੇ ਕਿ ਆਧਾਰ ਕਾਰਡ ਤੋਂ ਕੋਈ ਵੀ ਜਾਣਕਾਰੀ ਅੱਪਡੇਟ ਕਰਨੀ ਹੈ ਤਾਂ ਤੁਸੀਂ ਸੇਵਾ ਕੇਂਦਰ ‘ਚ ਜਾ ਕੇ ਜਾਣਕਾਰੀ ਅਪਡੇਟ ਕਰ ਸਕਦਾ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਹੁਣ ਤੁਸੀਂ ਆਪਣਾ ਆਧਾਰ ਕਾਰਡ  ਵੀ ਅਪਡੇਟ ਕਰਵਾ ਸਕਦੇ ਹੋ, ਪਹਿਲਾਂ ਸਾਨੂੰ ਸੇਵਾ ਕੇਂਦਰਾ ‘ਚ ਜਾ ਕਿ ਕਾਫੀ ਲੰਬਾ ਸਮਾਂ ਲਾਈਨਾਂ ਵਿੱਚ ਖੜ੍ਹ ਕੇ ਇੰਤਜ਼ਾਰ ਕਰਨਾ ਪੈਂਦਾ ਸੀ, ਪ੍ਰੰਤੂ ਹੁਣ ਇਸ ਤਰ੍ਹਾਂ  ਨਹੀਂ ਹੋਵੇਗਾ ਤੁਸੀਂ ਆਪਣਾ ਆਧਾਰ ਕਾਰਡ online ਵੀ ਅਪਡੇਟ ਕਰ ਸਕਦੇ ਹੋ।


ਕੇਂਦਰ ਵਿੱਚ ਅਪਡੇਟ ਕਿਵੇਂ ਹੋਵੇਗਾ ਆਧਾਰ ਕਾਰਡ, ਉਹ ਵੀ ਤੁਹਾਨੂੰ ਦਸ ਦਿੰਦੇ ਹਾਂ।



  1. ਸਭ ਤੋਂ ਪਹਿਲਾਂ ਤੁਹਾਨੂੰ ਜੋ ਤੁਹਾਡਾ ਆਧਾਰ ਕਾਰਡ ਹੈ, ਉਸ ਦਾ ਨਾਮ ਅਪਡੇਟ ਕਰਨਾ ਪਵੇਗਾ।

  2. ਤੁਹਾਡਾ ਮੋਬਾਇਲ ਨੰਬਰ ਭਰਨਾ ਪਵੇਗਾ।

  3. Email ਆਈ. ਡੀ

  4. ਲਿੰਗ ਅੱਪਡੇਟ

  5. ਜਨਮ ਮਿਤੀ

  6. Biometric updates


ਹੁਣ ਤੁਹਾਨੂੰ ਆਨਲਾਈਨ ਅੱਪਡੇਟ ਬਾਰੇ ਵੀ ਦਸ ਦਿੰਦੇ ਹਾਂ।



  1. ਆਨਲਾਈਨ ਵਿੱਚ ਸਭ ਤੋਂ ਪਹਿਲਾ ਤੁਹਾਨੂੰ ਇੱਕ ਵੈੱਬਸਾਈਡ ‘ਤੇ ਜਾਣਾ ਪਵੇਗਾ।

  2. ਉਸ ਤੋਂ ਬਾਆਦ ਤੁਹਾਨੂੰ MY ਆਧਾਰ ਕਾਰਡ ‘ਤੇ ਕੱਲਿਕ ਕਰਨਾ ਪਵੇਗਾ।

  3. ਫਿਰ ਆਧਾਰ ਕਾਰਡ ਅੱਪਡੇਟ ‘ਤੇ ਕੱਲਿਕ ਕਰਨਾ ਪਵੇਗਾ।

  4. ਬਆਦ ਵਿੱਚ ਇੱਕ OTP ਅਵੇਗਾ

  5. OTP ਮਿਲਣ ਤੋਂ ਬਆਦ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਭਰਨੀ ਪਵੇਗੀ।

  6. ਬਆਦ ਵਿੱਚ ਸਮਾਂ ‘ਤੇ ਤਰੀਕ ਦਿੱਤੀ ਜਾਵੇਗੀ।

  7. ਆਖਿਰ ਤੁਸੀ ਕੇਂਦਰ ਸੇਵਾ ‘ਚ ਜਾ ਕੇ ਆਧਾਰ ਕਾਰਡ ਅੱਪਡੇਟ ਕਰ ਸਕਦੇ ਹੋ।


Story You May Like