The Summer News
×
Monday, 29 April 2024

ਗੌਤਮ ਅਡਾਨੀ ਵੱਲੋਂ ਵਿਦੇਸ਼ਾਂ ਵਿੱਚ ਇਨਫਰਾ ਪ੍ਰੋਜੈਕਟ ਨੂੰ ਲੈ ਕੇ ਵਧਾਏ ਜਾਣਗੇ ਕਦਮ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਅਡਾਨੀ ਸਮੂਹ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕਾਰੋਬਾਰ ਵਿਸਥਾਰ ਦੀ ਯੋਜਨਾ ਬਣਾ ਰਿਹਾ ਹੈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਨੇਤਰਤਵ ਵਾਲਾ ਇਹ ਗਰੁੱਪ ਦੇਸ਼ ਦੇ ਇਨਫਰਾ ਐਨਰਜੀ ਅਤੇ ਫ਼ੂਡਜ਼ ਵਰਗੇ ਸੈਕਟਰਾ ‘ਚ ਪਹਿਲਾਂ ਹੀ ਕਾਰੋਬਾਰ ਫੈਲਾ ਚੁੱਕਿਆ ਹੈ। ਕੰਪਨੀ ਦੇ ਸਾਲਾਨਾ ਆਮ ਸਭਾ ਵਿੱਚ ਅਡਾਨੀ ਨੇ ਕਿਹਾ ਕਿ ਕਈ ਦੇਸ਼ਾਂ ਦੀ ਸਰਕਾਰਾਂ ਇਨਫਰਾਸਟਰਕਚਰ ਵਿਕਸਿਤ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰ ਰਹੀਆਂ ਹਨ।


ਇਸ ਲਈ ਅਸੀਂ ਇਸ ਸਾਲ ਭਾਰਤ ਦੀ ਸੀਮਾਵਾਂ ਤੋਂ ਬਾਹਰ ਵਿਆਪਕ ਵਿਸਤਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜ਼ਾਹਿਰ ਹੈ ਕਿ ਦੇਸ਼ ਦੇ ਬਾਹਰ ਅਡਾਨੀ ਗਰੁੱਪ ਦੇ ਵਿਸਥਾਰ ਦਾ ਮੁੱਖ ਆਧਾਰ ਇਨਫਰਾ ਪ੍ਰੋਜੈਕਟ ਹੋਣਗੇ। ਹਾਲ ਹੀ ਵਿੱਚ ਅਡਾਨੀ ਗਰੁੱਪ ਨੇ ਇਸਰਾਈਲ ਵਿੱਚ ਇਕ ਮਹੱਤਵਪੂਰਣ ਪੋਰਟ ਹਾਸਿਲ ਕੀਤਾ ਹੈ ਅਡਾਨੀ ਗਰੁੱਪ ਨੇ ਹਾਲ ਹੀ ਦੇ ਮਹੀਨਿਆਂ ਵਿਚ ਕਲੀਨ ਐਨਰਜੀ ਬਿਜ਼ਨੈੱਸ ਤੇ ਫੋਕਸ ਵਧਾਇਆ ਹੈ। ਇਸ ਵਿਚ ਟੋਟਲ ਐਨਰਜੀ ਵਰਗੀਆਂ ਵਿਦੇਸ਼ੀ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ।ਅਡਾਨੀ ਸਮੂਹ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ “ਚ ਭਾਰਤ ਦੀ ਵਧਦੀ ਊਰਜਾ ਜ਼ਰੂਰਤਾਂ ਦਾ 75% ਕਲੀਨ ਐਨਰਜੀ ਨਾਲ ਪੂਰਾ ਹੋਵੇਗਾ ਅਤੇ ਇਸੇ ਲਈ ਗਰੁੱਪ ਇਸ ਸੈਕਟਰ ਵਿੱਚ 5.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ।


ਅਡਾਨੀ ਦੇ ਸ਼ੇਅਰਧਾਰਕਾਂ ਨੇ ਕਿਹਾ ਕਿ ਵਿੱਤ ਵਰਸ਼ 2021-22 ‘ਚ ਗਰੁੱਪ ਦੀ ਕੰਪਨੀ ਦਾ ਕੁੱਲ ਮਾਰਕੀਟ ਕੈਪ ਵਧ ਕੇ 200 ਅਰਬ ਡਾਲਰ ਯਾਨੀ ਕਿ 15.96 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਗਿਆ ਹੈ। ਇਸ ਦੌਰਾਨ ਗਰੁੱਪ ਨੇ ਡੇਟਾ ਸੈਂਟਰ, ਡਿਜੀਟਲ ਸੁਪਰ ਐਪ ਅਤੇ ਕਲਾਊਡ ਤੋਂ ਲੈ ਕੇ ਡਿਫੈਂਸ ਤੇ ਏਅਰੋਸਪੇਸ ਮੈਟਲ ਅਤੇ ਮਟੀਰੀਅਲ ਤਕ ਕਈ ਸੈਕਟਰਾਂ ਵਿਚ ਬਿਜ਼ਨਸ ਸ਼ੁਰੂ ਕੀਤਾ ਹੈ।


Story You May Like