रवनीत बिट्टू के जगराओं चुनाव कार्यालय का उद्घाटन दौरान उमड़ा जन सैलाब
ਖਨੌਰੀ ਬਾਰਡਰ ਤੇ ਹੋਈ ਨੌਜਵਾਨ ਦੀ ਮੌ/ਤ ਦੇ ਰੋਸ ਵਿੱਚ ਕੇਂਦਰ ਦੀ ਭਾਜਪਾ ਅਤੇ ਹਰਿਆਣਾ ਦੀ ਖੱਟਰ ਸਰਕਾਰ ਦਾ ਸਾ/ੜਿ/ਆ ਜਾ ਰਿਹਾ ਹੈ ਪੁਤਲਾ
ਤਰਨ ਤਾਰਨ :- ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਵਿਖੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਜਥੇਬੰਦੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਖਿਲਾਫ ਸਾੜਿਆ ਗਿਆ ਪੁਤਲਾ ਇਹ ਸੰਬੰਧਿਤ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜਵਾਨ ਸ਼ੁਭ ਕਰਮਨ ਸਿੰਘ ਦੀ ਹਰਿਆਣਾ ਦੀ ਸਰਕਾਰ ਦੀ ਸ਼ਹਿ ਤੇ ਉਥੋਂ ਦੇ ਪੁਲਿਸ ਵਾਲਿਆਂ ਵੱਲੋਂ ਗੋ.ਲੀ ਮਾਰ ਕੇ ਨੌਜਵਾਨ ਦਾ ਕ.ਤ.ਲ ਕਰ ਦਿੱਤਾ ਗਿਆ ਸੀ ਜਿਸ ਤੇ ਲਗਾਤਾਰ ਪੂਰੇ ਦੇਸ਼ ਅੰਦਰ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਇਸੇ ਰੋਜ਼ ਦੇ ਚਲਦਿਆਂ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਪਿੰਡ ਸਭਰਾ ਵਿਖੇ ਕੇਂਦਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦਾ ਪੁਤਲਾ ਸਾੜ ਕੇ ਆਪਣਾ ਰੋਸ ਜਾਹਰ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਕਾਲੇ ਦਿਨ ਵਜੋਂ ਪੂਰੇ ਹਿੰਦੁਸਤਾਨ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਅਤੇ ਸਾਰੀਆਂ ਗੱਡੀਆਂ ਤੋਂ ਲੈ ਕੇ ਟਰੈਕਟਰ ਟਰਾਲੀਆਂ ਅਤੇ ਲੋਕਾਂ ਦੇ ਘਰਾਂ ਦੁਕਾਨਾਂ ਅੰਦਰ ਕਾਲੇ ਝੰਡੇ ਲਾਏ ਜਾ ਰਹੇ ਹਨ।