The Summer News
×
Wednesday, 15 May 2024

ਕਿਸਾਨ ਦੀਆ ਗਿਰਫਤਾਰੀਆ ਦੇ ਵਿਰੋਧ ਉਸਮਾ ਟੂਲ ਪਲਾਜੇਂ ਤੇ ਧਰਨਾ ਦੂਜੇ ਦਿਨ ਵਿੱਚ ਜਾਰੀ

ਤਰਨਤਾਰਨ : ਬਲਜੀਤ ਸਿੰਘ | ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋ ਤੇ ਭਰਾਤਰੀ 16 ਜਥੇਬੰਦੀਆ ਵੱਲੋ 22 ਅਗਸਤ ਨੂੰ ਚੰਡੀਗੜ੍ਹ ਲੱਗਣ ਵਾਲੇ ਸਾਝੇ ਮੋਰਚੇ ਦੇ ਕਿਸਾਨ ਆਗੂਆ ਨੂੰ ਸਰਕਾਰ ਵੱਲੋ ਘਰਾਂ ਵਿੱਚ ਨਜਰ ਬੰਦ ਕਰਕੇ ਅਤੇ ਕਈ ਆਗੂਆਂ ਨੂੰ ਬਿਨਾ ਕਿਸੇ ਕਾਰਨ ਗਿ੍ਫ਼ਤਾਰ ਕੀਤਾ ਗਿਆ ਹੈ। ਜਿਸ ਦੇ ਵਿਰੋਧ ਵਿੱਚ ਉਸਮਾ ਟੂਲ ਪਲਾਜ਼ਾ ਪੂਰੀ ਤਰਾ ਬੰਦ ਕੀਤਾ ਗਿਆ ਹੈ। ਜਿਸ ਦੀ ਅਗਵਾਈ ਜਿਲਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ.ਨੇ ਕੀਤੀ ਤੇ ਉਹਨਾ ਨੇ ਕਿਹਾ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਗੁਲਾਮ ਹੋ ਚੁੱਕੀ ਜੋ ਮੋਦੀ ਸਰਕਾਰ ਦੀ ਬੋਲੀ ਬੋਲ ਰਹੀਂ ਹੈ। ਧਰਨੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੰਦੀ ਨੇ ਪੰਜਾਬ ਸਰਕਾਰ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਜੰਮ ਕੇ ਨਾਅਰੇ ਬਾਜੀ ਕੀਤੀ ।


ਧਰਨੇ ਦੋਰਾਨ ਸੂਬੇ ਦੀ ਚੱਲ ਰਹੀਂ ਮੀਟਿੰਗ ਦੋਰਾਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੂੰ ਪ੍ਰਸਾਸ਼ਨ ਵੱਲੋ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋ ਜਥੇਬੰਦੀ ਦੇ ਜੋਧਿਆ ਵੱਲੋ ਵਿਰੋਧ ਕੀਤਾ ਗਿਆ ਤਾਂ ਪ੍ਰਸ਼ਾਸਨ ਨੂੰ ਪਿਛਾਂਹ ਮੁੜਨਾ ਪਿਆ। ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਅਤੇ ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ ਨੇ ਦੱਸਿਆ ਕਿ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਮੀਟਿੰਗ ਦੋਰਾਨ ਕਿਹਾ ਕਿ ਲੋਂਗੋਵਾਲ ਦੇ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਸ਼ਹੀਦੀ ਨੂੰ ਸਲੂਟ ਕਰਦੇ ਹੋਏ , ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਲੋਂਗੋਵਾਲ ਵਿੱਚ ਜੋ ਪੰਜਾਬ ਪ੍ਰਸ਼ਾਸਨ ਵੱਲੋ ਸਰਕਾਰ ਦੀ ਸਹਿ ਤੇ ਲਾਠੀਚਾਰਜ ਸਾਡੀ ਮਤਾਵਾ, ਭੈਣਾ ,ਬੁਜਰਗਾ ਤੇ ਕਹਿਰ ਦਾ ਤਸਦਤ ਢਾਆ ਲੱਤਾ ਤੋੜੀਆਂ ਗਈਆਂ ਹਨ ਅਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ,ਜਿਨਾ ਚਿਰ ਪੱਟੀ ਸ਼ਹੀਦ ਕਿਸਾਨ ਨੂੰ 10 ਲੱਖ ਰੁਪਏ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਤੇ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ ਅਤੇ ਜਿੰਨਾ ਕਿਸਾਨਾਂ ਦੀਆ ਲੱਤਾ ਬਾਹਾਂ ਟੁੱਟੀਆਂ ਹਨ ਉਹਨਾਂ ਨੂੰ 2 ,ਲੱਖ ਅਤੇ ਘੱਟ ਸੱਟਾਂ ਵਾਲਿਆਂ ਨੂੰ 1 ਲੱਖ ਰੁਪਏ ਬਣਦਾ ਮੁਆਵਜਾ ਦਿੱਤਾ ਜਾਵੇ ।


ਅਤੇ ਇਸ ਦੇ ਨਾਲ ਹੀ ਕਿਸਾਨਾਂ ਮਜ਼ਦੂਰਾਂ ਦੀਆ ਮੰਗਾਂ ਜਿਸ ਵਿਚ ਪੰਜਾਬ ਦੇ ਜਿਹੜੇ ਹਲਕੇ ਵਿਚ ਹੜ੍ਹਾਂ ਨਾਲ ਲੋਕਾ ਦੀਆ ਫਸਲਾਂ ਤਬਾਹ ਹੋ ਗਈਆਂ ਹਨ ਉਹਨਾਂ ਨੂੰ ਪ੍ਤੀ ਏਕੜ ਦੇ ਹਿਸਾਬ ਨਾਲ 50 ਹਜਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਨਾ ਲੋਕਾ ਦਾ ਜਾਨੀ ਨੁਕਸਾਨ ਹੋਇਆ ਉਹਨਾ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ ਨਾਲ ਜਿਵੇ ਘਰਾਂ ਦਾ ਨੁਕਸਾਨ ਹੋਇਆ ਉਹਨਾ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਜਿਨਾ ਦੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹਨਾ ਨੂੰ 1-1 ਲੱਖ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇ।


 

Story You May Like