The Summer News
×
Tuesday, 14 May 2024

International Women's Day : ਹਰ ਸਾਲ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ ? ਜਾਣੋ ਇਸਦੇ ਪਿੱਛੇ ਦਾ ਇਤਿਹਾਸ 'ਤੇ ਵਜਾ..!

ਚੰਡੀਗੜ੍ਹ : ਦੱਸ ਦੇਈਏ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਦੇਸ਼ ਭਰ 'ਚ ਮਨਾਇਆ ਜਾਂਦਾ ਹੈ। ਦੱਸ ਦੇਈਏ ਕਿ ਇਸ ਵਾਰ ਮਹਿਲਾ ਦਿਵਸ ਹੋਲੀ ਦੇ ਰੰਗ ਨਾਲ ਵੀ ਰੰਗਿਆ ਹੋਇਆ ਹੈ। ਜਿੱਥੇ ਅੱਜ ਸਾਰੀ ਦੁਨੀਆ ਹੋਲੀ ਦਾ ਤਿਉਹਾਰ ਮਨ ਰਹੀ ਹੈ,ਉਥੇ ਹੀ ਅੱਜ ਮਹਿਲਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਅੰਤਰਰਾਸ਼ਟਰੀ ਮਹਿਲਾ ਦਿਵਸ 20ਵੀਂ ਸਦੀ ਵਿੱਚ ਅਮਰੀਕੀ ਸਮਾਜਵਾਦੀ ਅਤੇ ਮਜ਼ਦੂਰ ਲਹਿਰਾਂ ਨਾਲ ਸ਼ੁਰੂ ਹੋਇਆ। ਇਸੇ ਪ੍ਰਕਾਰ ਦੱਸ ਦਿੰਦੇ ਹਾਂ ਕਿ ਇਹ ਔਰਤਾਂ ਦੀਆਂ ਪ੍ਰਾਪਤੀਆਂ ਅਤੇ ਅਧਿਕਾਰਾਂ ਦੀ ਤਰੱਕੀ ਦਾ ਜਸ਼ਨ ਮਨਾਉਣ ਵਾਲਾ ਸਾਲਾਨਾ ਸਮਾਗਮ ਹੈ।


ਜਾਣੋ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ?


ਦੱਸ ਦੇਈਏ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ 20ਵੀਂ ਸਦੀ 'ਚ ਅਮਰੀਕੀ ਸਮਾਜਵਾਦੀ ਅਤੇ ਮਜ਼ਦੂਰ ਲਹਿਰਾਂ ਨਾਲ ਸ਼ੁਰੂ ਹੋਇਆ ਸੀ। ਉਸ ਸਮੇਂ ਔਰਤਾਂ ਬਿਹਤਰ ਤਨਖਾਹ ਅਤੇ ਵੋਟ ਦੇ ਅਧਿਕਾਰ ਲਈ ਲੜ ਰਹੀਆਂ ਸਨ। ਦੱਸ ਦੇਈਏ ਕਿ ਮਹਿਲਾ ਦਿਵਸ ਦਾ ਪਹਿਲਾ ਜਸ਼ਨ 1911 ਵਿੱਚ ਮਨਾਇਆ ਗਿਆ ਸੀ। ਇਸ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੇ ਔਰਤਾਂ ਦੇ ਹੱਕਾਂ ਦੀ ਹਮਾਇਤ ਲਈ ਆਸਟਰੀਆ, ਜਰਮਨੀ,ਡੈਨਮਾਰਕ ਅਤੇ ਸਵਿਟਜ਼ਰਲੈਂਡ ਵਿੱਚ ਰੈਲੀਆਂ ਕੱਢੀਆਂ ਸਨ ।


ਜਿਸ ਤੋਂ ਬਾਅਦ ਔਰਤਾਂ ਲਈ ਸਮਾਨਤਾ ਤੋਂ ਲੈ ਕੇ ਕੰਮ ਵਾਲੀ ਥਾਂ 'ਤੇ ਔਰਤਾਂ ਵਿਰੁੱਧ ਹਿੰਸਾ ਤੱਕ ਦੇ ਮੁੱਦਿਆਂ 'ਤੇ ਵੀ ਧਿਆਨ ਦਿੱਤਾ ਜਾਣ ਲੱਗਾ ।ਇਸੇ ਪ੍ਰਕਾਰ ਦੱਸ ਦਿੰਦੇ ਹਾਂ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸੰਯੁਕਤ ਰਾਸ਼ਟਰ ਦੁਆਰਾ 1977 ਵਿੱਚ ਮਾਨਤਾ ਦਿੱਤੀ ਗਈ ਸੀ। ਉਦੋਂ ਤੋਂ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੇ ਇਸ ਦਿਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ।


8 ਮਾਰਚ ਨੂੰ ਹੀ ਕਿਉਂ ਹੋਈ ਸੀ ਮਹਿਲਾ ਦਿਵਸ ਦੀ ਸ਼ੁਰੂਆਤ :


ਦੱਸ ਦੇਈਏ ਕਿ ਮਹਿਲਾ ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਜਾਣਕਾਰੀ ਮੁਤਾਬਕ ਉਸਤੋਂ ਬਾਅਦ 1910 'ਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ 'ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ।ਜਿਸ ਤੋਂ ਬਾਅਦ ਇਹ 8 ਮਾਰਚ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਣ ਲੱਗ ਪਿਆ।


ਦੱਸ ਦੇਈਏ ਕਿ ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਲਈ ਸਮੇਂ-ਸਮੇਂ 'ਤੇ ਸਰਕਾਰਾਂ ਕਈ ਤਰ੍ਹਾਂ ਦੇ ਐਲਾਨ ਕਰਦੀਆਂ ਹਨ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਔਰਤਾਂ ਲਈ ਰਿਜ਼ਰਵੇਸ਼ਨ ਵਰਗੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਖੜ੍ਹੇ ਕਰਨ ਲਈ ਭਾਵੇਂ ਲੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਔਰਤ ਦੀ ਦਸ਼ਾ ਪਹਿਲਾਂ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਕਹੀ ਜਾ ਸਕਦੀ। ਉਦੋਂ ਤੋਂ ਇਸ ਦਿਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਨਾਂ ਦਿੱਤਾ ਗਿਆ।


ਜਾਣੋ ਕਿਉਂ ਹੈ ਮਹਿਲਾ ਦਿਵਸ ਮਹੱਤਵਪੂਰਨ?


ਦੱਸ ਦੇਈਏ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਮਕਸਦ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣਾ ਹੈ, ਤਾਂ ਜੋ ਔਰਤਾਂ ਕਿਸੇ ਵੀ ਅਧਿਕਾਰ ਤੋਂ ਵਾਂਝੀਆਂ ਨਾ ਰਹਿਣ ।ਇਸਦੇ ਨਾਲ ਹੀ ਉਨ੍ਹਾਂ ਨਾਲ ਕਿਸੇ ਵੀ ਖੇਤਰ 'ਚ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਇਸ ਵਿਸ਼ੇਸ਼ ਮੌਕੇ 'ਤੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ 'ਤੇ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ। ਇਸੇ ਪ੍ਰਕਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਔਰਤਾਂ ਦੇ ਨਾਲ-ਨਾਲ ਟਰਾਂਸਜੈਂਡਰ, ਗੈਰ-ਬਾਈਨਰੀ ਅਤੇ ਲਿੰਗ ਗੈਰ-ਅਨੁਕੂਲ ਲੋਕਾਂ ਨੂੰ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
(ਮਨਪ੍ਰੀਤ ਰਾਓ)

Story You May Like