The Summer News
×
Sunday, 28 April 2024

ਖੁਦ ‘ਤੇ ਭਰੋਸਾ ਹੀ ਇਨਸਾਨ ਨੂੰ ਕਾਮਯਾਬ ਬਨਾਉਣ ‘ਚ ਕਰਦਾ ਹੈ ਮਦਦ

(ਮਨਪ੍ਰੀਤ ਰਾਓ)

ਚੰਡੀਗੜ੍ਹ : ਅਕਸਰ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ, ਜ਼ਿੰਦਗੀ ਵਿੱਚ  ਕੋਈ ਨਾ ਕੋਈ ਤਾਂ ਗਲਤੀ ਕਰ ਹੀ ਬੈਠਦਾ ਹੈ, ਪ੍ਰੰਤੂ ਜੇਕਰ ਅਸੀਂ ਉਸ ਗਲਤੀ ਨੂੰ ਸੁਧਾਰ ਲੈਦੇ ਹਾਂ ਤਾਂ ਅਸੀਂ ਇੱਕ ਚੰਗੇ ਇਨਸਾਨ ਕਹਾਉਂਦੇ ਹਾਂ। ਕਈ ਵਾਰ ਅਸੀ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ। ਜਿਸ ਕਾਰਨ ਅਸੀ ਆਪਣੇ ਆਪ ਨੂੰ ਹੀ ਦੋਸ਼ੀ ਸਮਝ ਲੈਦੇ ਹਾਂ ‘ਤੇ ਆਪਣੀ ਜ਼ਿੰਦਗੀ ‘ਚ ਕੁਝ ਅਜਿਹਾ ਕਰ ਬੈਠਦੇ ਹਾਂ ਜਿਸ ਦਾ ਪਛਤਾਵਾਂ ਸਾਨੂੰ ਬਾਅਦ ਵਿੱਚ ਹੁੰਦਾ ਹੈ ਫਿਰ ਉਸ ਟਾਈਮ ਸਾਡੇ ਵੱਲੋਂ ਕੀਤੀ ਹੋਈ ਗਲਤੀ ਨੂੰ ਸੁਧਾਰਨ ਦਾ ਮੌਕਾਂ ਨਹੀਂ ਹੁੰਦਾ ।

ਗਲਤੀਆਂ ਕਰਨਾ ਗਲਤ ਗੱਲ ਨਹੀਂ ਹੈ, ਗਲਤੀਆਂ ਤੋਂ ਕੁਝ ਨਾ ਸਿੱਖਣਾ ਉਹ ਗਲਤ ਗੱਲ ਹੈ। ਅਕਸਰ ਗਲਤੀਆਂ ਉਦੋਂ ਕਰਦੇ ਹਾਂ ਜਦੋਂ ਅਸੀਂ ਵਿਦਿਆਰਥੀ ਹੁੰਦੇ ਹਾਂ ਉਸ ਟਾਈਮ ਸਭ ਤੋਂ ਜ਼ਿਆਦਾ ਗਲਤੀਆਂ ਕਰਦੇ ਹਾਂ ਕਿਉਂਕਿ ਇਹ ਉਮਰ ਸਾਡੇ ਸਿੱਖਣ ਦੀ ਹੁੰਦੀ ਹੈ। ਹਰ ਕਿਸੇ ਵਿਅਕਤੀ ਦੇ ਜੀਵਨ ਵਿੱਚ ਕੋਈ ਨਾ ਕੋਈ ਤਾਂ ਗਲਤੀ ਹੋ ਹੀ ਜਾਂਦੀ ਹੈ ਜਿਵੇਂ ਕਿ ਜਦੋਂ ਸਾਡੇ ਪੜ੍ਹਨ ਦਾ ਸਮਾਂ ਹੁੰਦਾ ਹੈ, ਉਦੋਂ ਅਸੀ ਆਪਣੇ ਦੋਸਤਾਂ-ਮਿੱਤਰਾਂ ਨਾਲ ਘੁੰਮਣ ‘ਚ ਸਮਾਂ ਬਰਵਾਦ ਕਰ ਦਿੰਦੇ ਹਾਂ ਅਤੇ ਜਦੋਂ ਪ੍ਰਰਿਖਿਆਂ ਦਾ ਵਕਤ ਹੁੰਦਾ ਹੈ ਉਸ ਦੌਰਾਨ ਕਈ ਵਾਰ ਕੁਝ ਅਜਿਹੀਆ ਗਲਤੀਆਂ ਕਰ ਬੈਠਦੇ ਹਾਂ ,ਜਿਸ ਕਾਰਨ ਅਸੀਂ ਫੇਲ੍ਹ ਤੱਕ ਹੋ ਜਾਂਦੇ ਹਾਂ, ਫਿਰ ਇਸ ਗਲਤੀ ਦਾ ਪਛਤਾਵਾ ਸਾਨੂੰ ਬਾਅਦ ਵਿੱਚ ਹੁੰਦਾ ਹੈ।

ਗਲਤੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਤਾਂ ਉਹ ਗਲਤੀ ਜੋ ਸਾਡੇ ਤੋਂ ਅਣਜਾਨੇ ਵਿੱਚ ਹੋ ਜਾਂਦੀ ਹੈ ਤੇ ਦੂਸਰੀ ਉਹ ਗਲਤੀ ਜੋ ਅਸੀਂ ਜਾਣਬੁੱਝ ਕੇ ਕਰਦੇ ਹਾਂ । ਇਸ ਲਈ ਸਾਨੂੰ ਇਹਨਾਂ ਗਲਤੀਆਂ ਨੂੰ ਸੁਧਾਰ ਕੇ ਸਹੀ ਰਸਤੇ ‘ਤੇ ਚੱਲਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਾਂਗੇ।


Story You May Like