The Summer News
×
Sunday, 28 April 2024

ਇਕੱਲੇਪਣ ਨਾਲੋਂ ਜ਼ਿਆਦਾ ਜ਼ਰੂਰੀ ਹੈ ,ਆਪਣੀ ਜ਼ਿੰਦਗੀ ‘ਚ ਸੱਚੇ ਮਿੱਤਰ ਬਣਾਉਂਣਾ

(ਮਨਪ੍ਰੀਤ ਰਾਓ)

ਚੰਡੀਗੜ੍ਹ : ਰੱਬ ਨੇ ਸਾਨੂੰ ਬਹੁਤ ਖੂਬਸੂਰਤ ਜ਼ਿੰਦਗੀ ਦਿੱਤੀ ਹੈ ਜਿਸ ਨੂੰ ਜ਼ਿਊਂਣਾ ਹਰ ਕਿਸੇ ਲਈ ਆਸਾਨ ਵੀ ਹੁੰਦੀ ਹੈ ‘ਤੇ ਔਖਾ ਵੀ ,ਕਿਉਂਕਿ ਕੁੱਝ ਲੋਕ ਅਜਿਹੇ ਹਨ ਜਿਹੜੇ ਕਿ ਆਪਣੇ ਪਰਿਵਾਰ ਨਾਲ ਅਤੇ ਆਪਣੇ ਦੋਸਤਾਂ ਨਾਲ ਰਹਿਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਅਜਿਹੇ ਹਨ ਜਿਹੜੇ ਕਿ ਇਕੱਲਾ ਰਹਿਣਾ ਪਸੰਦ ਕਰਦੇ ਹਨ। ਇਕੱਲਾਪਣ ਵੀ ਸਾਡੀ ਜ਼ਿੰਦਗੀ ਦਾ ਹੀ ਹਿੱਸਾ ਹੁੰਦਾ ਹੈ,ਕਿਉੋਂਕਿ ਕੁਝ ਲੋਕ ਇਕੱਲੇ ਰਹਿ ਕੇ ਖੁਸ਼ ਹੁੰਦੇ ਹਨ।

ਜੋ ਇਨਸਾਨ ਆਪਣੀ ਜ਼ਿੰਦਗੀ ਵਿੱਚ ਇਕੱਲੇ ਰਹਿੰਦੇ ਹਨ, ਉਹ ਬਹੁਤ ਹੀ ਆਪਣੇ ਆਪ ‘ਚ ਹੀ ਖੋਏ ਰਹਿੰਦੇ ਹਨ। ਕਿਸੇ ਨਾਲ ਵੀ ਠੀਕ ਢੰਗ ਨਾਲ ਗੱਲ ਨਹੀਂ ਕਰਦੇ। ਆਪਣੇ ਆਪ ਵਿੱਚ ਹੀ ਮਸਤ ਰਹਿੰਦੇ ਹਨ ,ਪ੍ਰੰਤੂ ਉਹਨਾਂ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਕੁੱਝ ਚੰਗੇ ਮਿੱਤਰ ਵੀ ਬਣਾਉਣੇ ਚਾਹੀਦੇ ਹਨ, ਕਿਉਂਕਿ ਕਈ ਵਾਰ ਸਾਡੇ ਜੀਵਨ ‘ਚ ਕੁਝ ਅਜਿਹੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਹਨ। ਜਿਹੜੀਆਂ ਕਿ ਕਈ ਵਾਰ ਸਾਡੇ ਹੱਥੋਂ ਬਾਹਰ ਹੁੰਦੀਆਂ ਹਨ।

ਜਿਨ੍ਹਾਂ ਨੂੰ ਚਾਹ ਕੇ ਵੀ ਅਸੀਂ ਉਸ ਮੁਸ਼ਕਲ ਦਾ ਹੱਲ ਨਹੀਂ ਕਰ ਸਕਦੇ। ਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਮਿੱਤਰ ਬਣਾ ਲੈਣੇ ਚਾਹੀਦੇ ਹਨ, ਕਿਉਂਕਿ ਜਿਸ ਮੁਸ਼ਕਲ ਦਾ ਹੱਲ ਅਸੀਂ ਨਹੀਂ ਕੱਢ ਸਕਦੇ, ਉਸ ਚੀਜ਼ ਦਾ ਹੱਲ ਸਾਡੇ ਦੋਸਤਾਂ ਕੋਲ ਹੁੰਦਾ ਹੈ। ਜੇ ਅਸੀਂ ਆਪਣੀ ਮੁਸ਼ਕਲ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ ਤਾਂ ਸਾਡੀ ਹਰ ਮੁਸ਼ਕਲ ਦਾ ਹੱਲ ਬਹੁਤ ਆਸਾਨੀ ਨਾਲ ਨਿੱਕਲ ਜਾਂਦਾ ਹੈ।

ਤੁਸੀਂ ਸਾਰਿਆਂ ਨੇ ਕਹਾਵਤ ਤਾਂ ਸੁਣੀ ਹੀ ਹੋਵੇਗੀ ਕਿ “ਏਕਤਾ ਵਿਚ ਬਲ ਹੈ” ਸੋ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਚੰਗੇ ਦੋਸਤ ਬਣਾਵਾਂਗੇ ਤਾਂ ਉਹ ਸਾਡੀ ਮਦਦ ਜ਼ਰੂਰ ਕਰਨਗੇ। ਅਸੀਂ ਇਕੱਠੇ ਰਹਿ ਕੇ ਕਿਸੇ ਵੀ ਮੁਸ਼ਕਲ ਦਾ ਹੱਲ ਕੱਢ ਸਕਦੇ ਹਾਂ। ਜਿਨ੍ਹਾਂ ਚੀਜ਼ਾਂ ਦਾ ਹੱਲ ਤੁਹਾਡੇ ਦੋਸਤ ਅਤੇ ਪਰਿਵਾਰ ਵਾਲੇ ਕੱਢ ਸਕਦੇ ਹਨ, ਉਹ ਮੁਸ਼ਕਲ ਦਾ ਹੱਲ ਅਸੀਂ ਇਕੱਲੇ ਨਹੀਂ ਸੋਚ ਸਕਦੇ। ਇਸ ਲਈ ਸਾਨੂੰ ਇਕੱਲੇ ਰਹਿਣ ਨਾਲੋਂ ਚੰਗਾ ਆਪਣੇ ਨਾਲ ਕੋਈ ਨਾ ਕੋਈ ਸਾਥੀ ਤਾਂ ਬਣਾਉਂਣੇ ਹੀ ਚਾਹੀਦੇ ਹਨ।


Story You May Like