रवनीत बिट्टू ने लुधियाना वासियों को भाजपा द्वारा किए गए काम गिनाएं
ਵਿਧਵਾ ਔਰਤ ਤੋਂ ਆਪਣੇ 4 ਮਾਸੂਮ ਬੱਚਿਆਂ ਨੂੰ ਪਾਲਣਾ ਹੋਇਆ ਔਖਾ, ਮੱਦਦ ਲਈ ਕਰੋ ਇਸ ਨੰਬਰ ‘ਤੇ ਕਰੋ ਸਪੰਰਕ
ਪਿੰਡ ਕਲਸੀਆਂ ਖੁਰਦ : ਇਥੋ ਨੇੜਲੇ ਪਿੰਡ ਕਲਸੀਆਂ ਖੁਰਦ ਦੀ ਗਰੀਬ ਵਿਧਵਾ ਭੋਲੀ ਕੌਰ ਨੇ ਦਾਨੀ ਵੀਰਾ ਤੇ ਸਮਾਜਸੇਵੀ ਸੰਸਥਾਵਾਂ ਤੋਂ ਮੱਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸਦੇ ਪਤੀ ਗੁਰਜੰਟ ਸਿੰਘ ਦੀ ਤਿੰਨ ਸਾਲ ਪਹਿਲਾਂ ਅਚਾਨਕ ਮੌਤ ਹੋ ਗਈ ਸੀ ।ਪਰ ਉਸਨੇ ਦਿਲ ਨਹੀ ਹਾਰਿਆ ਤੇ ਅਮੀਰ ਘਰਾਂ ਦਾ ਕੰਮ ਧੰਦਾ ਕਰਕੇ ਆਪਣੀਆ ਤਿੰਨ ਧੀਆਂ ਤੇ ਇਕ ਮਾਸੂਮ ਪੁੱਤਰ ਨੂੰ ਪਾਲਦੀ ਆ ਰਹੀ ਹੈ ਪਰ ਹੁਣ ਕੰਮ ਕਾਰ ਘੱਟ ਹੋਣ ਕਰਕੇ ਉਸ ਕੋਲੋ ਬੱਚਿਆਂ ਨੂੰ ਪਾਲਣਾ ਬੇਹੱਦ ਮੁਸ਼ਕਿਲ ਆ ਰਹੀ ਹੈ ,ਕਿਉਂਕਿ ਘਰ ਦੀ ਗਰੀਬੀ ਕਾਰਨ ਕਈ ਵਾਰ ਤਾਂ ਮਾਸੂਮ ਬੱਚਿਆਂ ਨੂੰ ਭੁੱਖੇ ਪੇਟ ਹੀ ਸਵਾਉਣਾ ਪੈਦਾ ਹੈ ।
ਇਸ ਮੌਕੇ ਗੁਰਨਾਮ ਸਿੰਘ ਮਾੜੀ ਮੇਘਾ ਜ਼ਿਲ੍ਹਾਂ ਪ੍ਰਧਾਨ ਪਾਵਨ ਅਸਥਾਨ ਭਗਵਾਨ ਵਾਲਮੀਕ ਤੀਰਥ ਅਮ੍ਰਿਤਸਰ ਅਤੇ ਅੰਗਰੇਜ ਸਿੰਘ ਕਲਸੀਆਂ ਖੁਰਦ ਨੇ ਦਾਨੀ ਵੀਰਾਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਭੈਣ ਦੀ ਮੱਦਦ ਕਰਨ ਇਸ ਭੈਣ ਦੀ ਮੱਦਦ ਕਰਨ ਲਈ ਫੌਨ ਵਿਧਵਾ ਭੋਲੀ ਕੌਰ ਕਲਸੀਆਂ ਖੁਰਦ +917717527396 ਨਾਲ ਸਪੰਰਕ ਕਰਕੇ ਮੱਦਦ ਭੇਜੀ ਜਾ ਸਕਦੀ ਹੈ ।