The Summer News
×
Sunday, 12 May 2024

ਧੰਨ ਧੰਨ ਬਾਬਾ ਸ਼ਾਹਮੁਰਾਦ ਜੀ ਦਾ ਧੂਮਧਾਮ ਨਾਲ ਮਨਾਇਆ ਗਿਆ ਮੇਲਾ, ਪਹੁੰਚੇ ਕਈ ਨਾਮੀ ਗਾਇਕ

ਮਾਨਸਾ : ਕਸਬਾ ਖਾਲੜਾ ਥੋੜੀ ਦੂਰ ਸਰਹੱਦ ਉੱਪਰ ਪਿੰਡ ਗਿੱਲਪਨ ਵਿਖੇ ਧੰਨ ਧੰਨ ਬਾਬਾ ਸ਼ਾਹਮੁਰਾਦ ਜੀ ਦਾ ਮੇਲਾ ਵੀਰਵਾਰ ਅਤੇ ਸ਼ੁਕਰਵਾਰ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਰੋਮੀ ਰੰਧਾਵਾ ਤੇ ਪ੍ਰਿਸ਼ ਰੰਧਾਵਾ ਵੱਲੋਂ ਆਪਣੇ ਗੀਤਾਂ ਨਾਲ ਕਿਲਿਆਂ ਅਤੇ ਗੋਲਡੀ ਬਾਈ ਭਿੱਖੀਵਿੰਡ ਸਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ,ਅਤੇ ਪਹਿਲੇ ਦਿਨ ਨਿੱਕੀਆਂ ਟੀਮਾਂ ਵਿਚਕਾਰ ਕਬੱਡੀ ਮੈਚ ਖੇਡਿਆ ਗਿਆ।


ਅਗਲੇ ਦਿਨ ਮੀਂਹ ਪੈਣ ਕਾਰਨ ਗੋਪੀ ਫਰੰਦੀਪੁਰ ਅਤੇ ਘੜਿਆਲਾ ਦਾ ਮੈਚ ਕੈਂਸਲ ਕਰਨਾ ਪਿਆ। ਪਰ ਸੰਗਤਾਂ ਮੀਂਹ ਪੈਣ ਤੇ ਵੀ ਬਾਬਾ ਜੀ ਦੇ ਦਰਬਾਰ ਤੇ ਹੁੰਮ ਹਮਾ ਕੇ ਪਹੁੰਚੀ। ਇਸ ਬਾਬਾ ਜੀ ਦੇ ਦਰਬਾਰ ਦੀ ਡੇਕੋਡੈਕੋਰੇਸ਼ਨ ਵੇਖਣ ਯੋਗ ਸੀ ਤੇ ਖਾਣ ਪੀਣ ਅਤੇ ਮੁਨਿਆਰੀ ਵਾਲੀਆਂ ਦੁਕਾਨਾਂ ਲੱਗੀਆ ਰਹੀਆਂ।ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ,ਸਰਵਣ ਸਿੰਘ,ਮਲੂਕ ਸਿੰਘ,ਕਾਰਜ ਸਿੰਘ,ਮਹਿੰਦਰ ਸਿੰਘ,ਅਮ੍ਰਿਤਪਾਲ ਸਿੰਘ,ਜਸ਼ਨਦੀਪ ਸਿੰਘ,ਰਣਜੀਤ ਸਿੰਘ, ਡਾ ਗੁਰਮੀਤ ਸਿੰਘ ਸਰਪੰਚ,ਬਾਬਾ ਪਛੋੜਾ ਸਿੰਘ,ਸਰਵਣ ਸਿੰਘ ਤਦੂੰਰਾ ਵਾਲਾ,ਕੀਪਾ,ਸਤਨਾਮ ਸਿੰਘ,ਗੁਰਨਾਮ ਸਿੰਘ ਭਿੱਖੀਵਿੰਡ,ਤਰਸੇਮ ਕੁਮਾਰ ਸੇਠੀ,ਗੁਰਜੰਟ ਸਿੰਘ ਹੋਰ ਸੇਵਾਦਾਰ ਆਦਿ ਹਾਜ਼ਰ ਸਨ।


Story You May Like