The Summer News
×
Saturday, 11 May 2024

ਮੁਫਤੀ ਅਨਸ ਸੈਯਦ ਦੀ ਪਤਨੀ ਉਰਫ ਸਾਬਕਾ ਅਭਿਨੇਤਰੀ ਸਨਾ ਨੇ ਬੇਟੇ ਨੂੰ ਦਿੱਤਾ ਜਨਮ, ਸਾਂਝੀ ਕੀਤੀ ਪਿਆਰੀ ਪੋਸਟ

ਚੰਡੀਗੜ :  ਬਾਲੀਵੁੱਡ ਦੀ ਮਸ਼ਹੂਰ ਸਾਬਕਾ ਅਭਿਨੇਤਰੀ ਸਨਾ ਖਾਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸਨਾ ਖਾਨ ਨੇ ਪਤੀ ਮੁਫਤੀ ਅਨਸ ਸੈਯਦ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ। ਦੋਵੇਂ ਮਾਤਾ ਪਿਤਾ ਬਣ ਗਏ ਹਨ। ਉਹਨਾਂ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਇਹ ਖੁਸ਼ੀ ਪ੍ਰਸ਼ੰਸਕਾਂ ਨਾਲ ਜ਼ਾਹਿਰ ਕੀਤੀ ਹੈ। ਉਹਨਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ “May Allah make us the best version of ourselves for our Baby. Allah ki amanat hai behtareen banna hai”.


ਸਨਾ ਖਾਨ ਦਾ ਪਤੀ ਮੁਫਤੀ ਅਨਸ ਸੈਯਦ ਇਕ ਬਹੁਤ ਵੱਡੇ Businessman ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਸਨਾ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀਆਂ ਵਿਚੋਂ ਇਕ ਸੀ। ਉਹਨਾਂ ਨੇ ਅਦਾਕਾਰੀ ਨੂੰ ਛੱਡ ਦਿੱਤਾ ਹੈ, ਉਹਨਾਂ ਨੇ ਆਪਣੇ ਧਰਮ ਨੂੰ ਪੂਰਾ ਅਪਣਾ ਲਿਆ ਅਤੇ 2020 ਵਿਚ Businessman ਮੁਫਤੀ ਅਨਸ ਸੈਯਦ ਨਾਲ ਵਿਆਹ ਕਰ ਲਿਆ। ਵਿਆਹ ਦੇ ਕੁਝ ਸਾਲਾਂ ਬਾਅਦ ਉਹਨਾਂ ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਉਹਨਾਂ ਦੇ ਘਰ ਪਿਆਰੇ ਛੋਟੇ ਮਹਿਮਾਨ ਨੇ ਜਨਮ ਲਿਆ ਹੈ। ਸਨਾ ਖਾਨ ਨੇ ਆਪਣੀ pregnancy phase ਨੂੰ ਕਾਫੀ enjoy ਕੀਤਾ ਹੈ।

Story You May Like