The Summer News
×
Sunday, 12 May 2024

ਤਿੰਨ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਦਿੱਤਾ ਗਿਆ ਅੰਜਾਮ , ਘਟਨਾ ਹੋਈ CCTV ਵਿੱਚ ਕੈਦ

ਕਪੂਰਥਲਾ : ਕਪੂਰਥਲਾ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ।ਦੱਸ ਦੇਈਏ ਕਿ ਪਹਿਲਾਂ ਚੋਰ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਕਰਦੇ ਸਨ ਪਰ ਹੁਣ ਇਹ ਘਟਨਾਵਾਂ ਸਰਕਾਰੀ ਸਕੂਲਾਂ ਵਿੱਚ ਵੀ ਰੁਕਣ ਦਾ ਨਾਮ ਨਹੀਂ ਲਈ ਰਹੀਆਂ। ਇਨ੍ਹਾਂ ਵਾਰਦਾਤਾਂ ਦੇ ਉਪਰ ਨੱਥ ਪਾਉਣ ਲਈ ਪੁਲਿਸ ਵੀ ਪੂਰੀ ਤਰ੍ਹਾਂ ਨਾਕਾਮ ਨਜ਼ਰ ਰਹੀ ਹੈ।ਜਮਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਦੇ ਪਿੰਡ ਸੈਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਜੁੜਿਆ ਹੋਇਆ ਹੈ।ਜਿੱਥੇ ਦੇਰ ਰਾਤ ਤਿੰਨ ਚੋਰਾਂ ਵੱਲੋਂ ਸਕੂਲ ਦੇ ਮੇਨ ਗੇਟ ਦਾ ਤਾਲਾ ਤੋੜਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਈ।ਇਸ ਦੌਰਾਨ ਚੋਰਾਂ ਵੱਲੋਂ ਸਕੂਲ ਦੇ ਦੱਸ ਕਮਰਿਆਂ ਦੇ ਤਾਲੇ ਤੋੜੇ ਗਏ।


1414


ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਸ਼ਾਸ਼ਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਸਕੂਲ ਦੇ ਚੌਂਕੀਦਾਰ ਵੱਲੋਂ ਤੜਕਸਾਰ ਦਿੱਤੀ ਗਈ ਹੈ ਅਤੇ ਉਸ ਵੱਲੋਂ ਦੱਸਿਆ ਗਿਆ ਹੈ ਕਿ ਸਕੂਲ ਵਿਚਲੇ ਸਭ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਸਕੂਲ ਪ੍ਰਸ਼ਾਸ਼ਨ ਵੱਲੋਂ ਸੀਸੀਟੀਵੀ ਖੰਗਾਲੇ ਗਏ ਤਾਂ ਪਤਾ ਲਗ ਸਕਿਆ ਕਿ ਤਿੰਨ ਨਕਾਬਪੋਸ਼ ਚੋਰਾਂ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿੰਨਾਂ ਵੱਲੋਂ ਸਕੂਲ ਦੇ ਇੱਕ ਕਮਰੇ ਵਿੱਚ ਪਿਆ ਪੱਖਾ ਚੋਰੀ ਕੀਤਾ ਗਿਆ ਹੈ। ਕਿਉਂ ਕਿ ਸਕੂਲ ਦੇ ਕਮਰਿਆਂ ਨੂੰ ਮੈਨੁਅਲ ਤਾਲੇ ਹੋਣ ਦੇ ਨਾਲ ਨਾਲ ਹਾਇਟੈਕ ਤਾਲੇ ਵੀ ਲੱਗੇ ਹੋਏ ਸਨ ਜਿਸ ਕਾਰਨ ਚੋਰਾਂ ਵੱਡੀ ਚੋਰੀ ਕਰਨ ਵਿੱਚ ਅਸਫਲ ਰਹੇ।ਇਸ ਪੂਰੀ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸ਼ਨ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚਕੇ ਮੌਕੇ ਦਾ ਜਾਇਜ਼ਾ ਲੈਂਦਿਆਂ ਜਾਂਚ ਆਰੰਭ ਦਿੱਤੀ ਗਈ ਤੇ ਇਹ ਆਸ਼ਵਾਸਨ ਦਵਾਇਆ ਗਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਜਲਦ ਹੀ ਪੁਲਿਸ ਦੀ ਗਿਰਫ਼ਤ ਵਿਚ ਹੋਣਗੇ।


 


 

Story You May Like