The Summer News
×
Thursday, 16 May 2024

ਮੋਗਾ ਦੇ ਪਿੰਡ ਦੌਲਤਪੁਰਾ ‘ਚ ਗੁੰਡਾਗਰਦੀ ਦਾ ਨੰਗਾ ਨਾਚ

ਮੋਗਾ, 6 ਅਗਸਤ (ਕਸ਼ਿਸ਼ ਸਿੰਗਲਾ) – ਜ਼ਿਲ੍ਹੇ ਵਿੱਚ ਚਿੱਟੇ ਦੀ ਸਪਲਾਈ ਵਾਲੇ ਵਿਅਕਤੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਰੋਕਦਾ ਹੈ ਤਾਂ ਸ਼ਰ੍ਹੇਆਮ ਉਨ੍ਹਾਂ ਤੇ ਫਾਇਰਿੰਗ ਕਰਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਰੋਕਣ ਵਾਲੇ ਪਰਿਵਾਰਾਂ ਉੱਪਰ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਵੀ ਮਾਮਲੇ ਸਾਹਮਣੇ ਆ ਰਹੇ ਅਜਿਹਾ ਹੀ ਮਾਮਲਾ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ ਵਿਚ ਦੇਖਣ ਨੂੰ ਸਾਹਮਣੇ ਆਇਆ ਹੈ ਕਿ ਜਦੋਂ ਰਾਤ ਸਾਢੇ ਨੌਂ ਵਜੇ ਦੇ ਕਰੀਬ ਚਿੱਟੇ ਦੀ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕੁਝ ਪਰਿਵਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਚਿੱਟਾ ਸਮੱਗਲਰਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜਿੱਥੇ ਘਰਾਂ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਉੱਥੇ ਕਈ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਤੋਂ ਇਲਾਵਾ ਘਰਾਂ ਉੱਪਰ ਪੇਂਟ ਕਰਾ ਕਰਕੇ ਵੀ ਦਬਦਬਾ ਬਣਾੳੁਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਫਿਰ ਅੰਗ ਇਸ ਕਰਕੇ ਕੀਤੀ ਗਈ ਕਿ ਜੇਕਰ ਫਾਇਰਿੰਗ ਕਰਕੇ ਲੋਕਾਂ ਨੂੰ ਦਬਾ ਲਿਆ ਤਾਂ ਚਿੱਟੇ ਨੂੰ ਬੰਦ ਕਰਾਉਣ ਲਈ ਕੋਈ ਅੱਗੇ ਨਹੀਂ ਆਏਗਾ ।


ਉਧਰ ਦੂਸਰੇ ਪਾਸੇ ਪੰਚਾਇਤ ਮੈਂਬਰ ਦੇ ਘਰਵਾਲੀ ਦਰਸ਼ਨ ਕੌਰ,ਉੱਡ ਨਾ ਕੇ ਧੀਰਜ ਕੁਮਾਰ ਉਰਫ਼ ਸੰਨੀ ਚਾਵਲਾ ਪੰਚਾਇਤ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਮੁਹੱਲੇ ਵਿੱਚ ਚਿੱਟੇ ਦੀ ਸਪਲਾਈ ਇੰਨੀ ਜੋਬਨ ਤੇ ਹੈ ਕਿ ਦੱਸ ਬਾਰਾਂ ਬਾਰਾਂ ਸਾਲ ਦੇ ਬੱਚੇ ਇਨ੍ਹਾਂ ਨੇ ਚਿੱਟੇ ਤੇ ਲਗਾ ਕੇ ਉਨ੍ਹਾਂ ਤੋਂ ਸਪਲਾਈ ਕਰਾਉਣੀ ਸ਼ੁਰੂ ਕਰ ਦਿੱਤੀ ਹੈ ਅਸੀਂ ਵਾਰ ਵਾਰ ਪੰਚਾਇਤ ਪੂਰੇ ਮੁਹੱਲੇ ਦੇ ਦਸਤਖਤ ਕਰਵਾ ਕੇ ਚਿੱਟੇ ਨਸ਼ੇ ਨੂੰ ਬੰਦ ਕਰਵਾਉਣ ਲਈ ਪੁਲਸ ਅਧਿਕਾਰੀਆਂ ਨੂੰ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਪਰ ਪੁਲਸ ਵੱਲੋਂ ਦੋਸ਼ੀਆਂ ਨੂੰ ਫੜਿਆ ਜ਼ਰੂਰ ਜਾਂਦਾ ਹੈ ਪਰ ਥੋੜ੍ਹੀ ਦੇਰ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ ।ਉਕਤ ਮਹਿਲਾ ਨੇ ਕਿਹਾ ਕਿ ਜੋ ਵਿਅਕਤੀ ਚਿੱਟੇ ਦੀ ਸਮੱਗਲਿੰਗ ਕਰਦੇ ਹਨ ਉਨ੍ਹਾਂ ਉਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਹ ਬਾਹਰ ਆ ਕੇ ਕਿਸੇ ਵੀ ਨੌਜਵਾਨ ਨੂੰ ਚਿੱਟੇ ਦੀ ਦਲਦਲ ਵਿੱਚ ਨਾ ਫਸ ਸਕਣ ਜੇਕਰ ਅਜਿਹੇ ਨੌਜਵਾਨਾਂ ਨੂੰ ਵੱਡੀ ਸਜ਼ਾ ਮਿਲਦੀ ਹੈ ਤਦ ਹੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋਵੇਗਾ ਨਹੀਂ ਤਾਂ ਇਸੇ ਤਰ੍ਹਾਂ ਹੀ ਸਾਡੇ ਨੌਜਵਾਨ ਨਸ਼ੇ ਵੱਲ ਵਧਦੇ ਜਾਣਗੇ ।


ਮੌਕੇ ਤੇ ਪੁੱਜੇ ਥਾਣਾ ਮੁਖੀ ਜਸਵਿੰਦਰ ਸਿੰਘ ਨਾਲ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰ ਨਿੱਕੂ ਅਤੇ ਅਰਸ਼ ਦੀ ਪਹਿਲਾਂ ਹੀ ਭਾਲ ਹੈ ਅਸੀਂ ਕਈ ਵਾਰ ਇਨ੍ਹਾਂ ਦੀ ਛਾਪੇਮਾਰੀ ਕਰ ਚੁੱਕੇ ਹਾਂ ਜਦੋਂ ਤਕ ਕਿ ਕਈ ਮਾਮਲੇ ਉਕਤ ਵਿਅਕਤੀਆਂ ਤੇ ਪਹਿਲਾਂ ਵੀ ਦਰਜ ਹਨ ।ਉਨ੍ਹਾਂ ਕਿਹਾ ਕਿ ਮੈਂ ਮੁਹੱਲਾ ਨਿਵਾਸੀਆਂ ਨਾਲ ਵਾਅਦਾ ਕਰਦਾਂ ਕਿ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਾਂਗਾ ਨਹੀਂ ਮੇਰਾ ਮੁੱਖ ਮਕਸਦ ਸਾਡੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣਾ ਹੈ ਅਤੇ ਚਿੱਟੇ ਦੇ ਸਮੱਗਲਰਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਹੈ ।


Story You May Like