The Summer News
×
Monday, 29 April 2024

ਨਸ਼ਾ ਵਿਰੋਧੀ ਮੁਹਿੰਮ ਦੇ ਚੱਲਦਿਆ ਪੁਲਿਸ ਨੇ ਵੱਡੀ ਗਿਣਤੀ ‘ਚ , ਨਸ਼ੀਲੇ ਪਦਾਰਥਾਂ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ

ਸੁਲਤਾਨਪੁਰ ਲੋਧੀ:  ਜਾਣਕਾਰੀ ਦਿੰਦਿਆ  ਡਾ. ਮਨਪ੍ਰੀਤ ਸੀਂਹਮਾਰ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਨਵਨੀਤ ਸਿੰਘ ਬੈਂਸ, ਆਈ.ਪੀ.ਐਸ. ਮਾਨਯੋਗ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀਆਂ ਹਦਾਇਤਾ ‘ਤੇ ਨਸ਼ਿਆਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ, ਪੁਲਿਸ ਕਪਤਾਨ, ਤਫਤੀਸ਼, ਕਪੂਰਥਲਾ ਦੀ ਯੋਗ ਅਗਵਾਈ ਹਨ। ਥਾਣਾ ਤਲਵੰਡੀ ਚੌਧਰੀਆਂ ਦੇ ਮੁੱਖ ਅਫਸਰ ਥਾਣਾ ਸਬ-ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੀ ਤਲਾਸ ਅਤੇ ਪ੍ਰਸਾ ਦੇ ਸਬੰਧ ਵਿਚ ਹਾਈਟੈਕ ਨਾਕਾ ਗੋਇੰਦਵਾਲ ਸਾਹਿਬ ਦੀ ਤਰਣ ਜਾ ਰਹੇ ਸੀ, ਤਾਂ ਇੱਕ ਸਕੀ ਨੌਜਵਾਨ ਐਕਟੀਵਾ ‘ਤੇ ਸਵਾਰ ਹੋ ਕਿ ਆਉਂਦਾ ਦਿਖਾਈ ਦਿਤਾ।


ਜਿਸਨੂੰ ਲੋਕ ਦੇ ਬਿਨਾਹ ਪਰ ਪੁਲਿਸ ਪਾਰਟੀ ਨੇ ਇਸ਼ਾਰਾ ਕੀਤਾ ਤਾਂ, ਉਕਤ ਐਕਟੀਵਾ ਸਵਾਰ ਨੌਜਵਾਨ ਨੇ ਆਪਣੀ ਜੇਬ ‘ਚੋਂ ਇਕ ਮੋਮੀ ਲਿਫਾਫਾ ਕੱਢ ਕਿ ਸੜਕ ਕਿਨਾਰੇ ਸੁੱਟ ਦਿੱਤਾ, ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ‘ਚ ਉਸਨੇ ਆਪਣਾ ਨਾਮ ਜਤਿਨ ਸ਼ਰਮਾ ਉਰਫ ਕਾਕੂ ਪੁੱਤਰ ਜਸਪਾਲ ਸ਼ਰਮਾ ਵਾਸੀ ਮਕਾਨ ਨੰ ॥ ਰਣਜੀਤ ਐਵੀਨਿਊ ਕਪੂਰਥਲਾ ਦੱਸਿਆ, ਜਿਸ ਦਲ ਸੁੱਟੇ ਮੋਮੀ ਲਿਫਾਫੇ ਵਿੱਚ 155 ਗ੍ਰਾਮ ਨਾਲ ਪਦਾਰਥ (Intoxicant Powder) ਬਰਾਮਦ ਹੋਇਆ । ਜਿਸ ਤੇ ਮੁਕੱਦਮਾ ਨੰਬਰ 50 ਮਿਤੀ 04.08.2022 ਅੱਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਤਲਵੰਡੀ ਚੌਧਰੀਆਂ ਦਰਜ ਰਜਿਸਟਰ ਕਰਕ ਦੋਸ਼ੀ ਜਤਿਨ ਸ਼ਰਮਾ ਉਰਫ ਕਾਕੂ ਨੂੰ ਸਮੇਤ ਐਕਟਿਵਾ ਨੰਬਰੀ PB0785 3685 ਦੇ ਗ੍ਰਿਫਤਾਰ ਕੀਤਾ ਗਿਆ । ਜਿਸਨੂੰ ਅੱਜ ਪੇਸ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ । ਜੋਰਾਨ ਪੁਰ ਇਹ ਨਸ਼ਾ ਕਿਸ ਪਾਸੇ ਨੇ ਕਿ ਆਉਂਦਾ ਸੀ ਅਤੇ ਕਿਸਨੂੰ ਵੇਚਦਾ ਸੀ ਪਤਾ ਲਗਾਇਆ ਜਾਵੇਗਾ, ਤਫਤੀਸ ਜਾਰੀ ਹੈ।


 


Story You May Like